← ਪਿਛੇ ਪਰਤੋ
ਦਿੱਲੀ ਕਮੇਟੀ ਦੇ ਜਨਰਲ ਹਾਊਸ ’ਚ ਜ਼ੋਰਦਾਰ ਹੰਗਾਮਾ, ਵੋਟਿੰਗ ਰੁਕੀ ਨਵੀਂ ਦਿੱਲੀ, 22 ਜਨਵਰੀ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਹੋ ਰਹੇ ਜਨਰਲ ਇਜਲਾਸ ਵਿਚ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਵੋਟਿੰਗ ਦਾ ਕੰਮ ਰੁਕ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਦਾ ਕੰਮ ਚਲ ਰਿਹਾ ਸੀ ਜਦੋਂ ਇਕ ਮੈਂਬਰ ਵੱਲੋਂ ਵੋਟ ਦਾ ਬੈਲਟ ਪੇਪਰ ਵਿਖਾਉਣ ਨਾਲ ਹੰਗਾਮਾ ਹੋ ਗਿਆ। ਅਕਾਲੀ ਦਲ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵੋਟਿੰਗ ਹੱਥ ਖੜ੍ਹੇ ਕਰਵਾ ਕੇ ਕੀਤੀ ਜਾਵੇ ਜਦੋਂ ਕਿ ਸਰਨਾ ਧੜਾ ਮੰਗ ਕਰ ਰਿਹਾ ਹੈ ਕਿ ਵੋਟਿੰਗ ਗੁਪਤ ਬੈਲਟ ਪੇਪਰ ਰਾਹੀਂ ਕਰਵਾਈ ਜਾਵੇ। ਹਾਲ ਦੀ ਘੜੀ ਵੋਟਿੰਗ ਰੁਕੀ ਹੋਈ ਹੈ।
Total Responses : 939