ਚੰਨੀ ਦਾ ਮਜੀਠੀਆ ’ਤੇ ਜਵਾਬੀ ਹਮਲਾ, ਜਾਰੀ ਕੀਤੀਆਂ ਨਸ਼ਾ ਤਸਕਰਾਂ ਨਾਲ ਤਸਵੀਰਾਂ
ਚੰਡੀਗੜ੍ਹ, 22 ਜਨਵਰੀ, 2022: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਖਿਲਾਫ ਅੱਜ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਜਵਾਬੀ ਹਮਲਾ ਕੀਤਾ ਹੈ ਤੇ ਮਜੀਠੀਆ ਦੀਆਂ ਬਿੱਟੂ ਔਲਖ ਤੇ ਹੋਰ ਨਸ਼ਾ ਤਸਕਰਾਂ ਨਾਲ ਤਸਵੀਰਾਂ ਜਾਰੀ ਕੀਤੀਆਂ ਹਨ।
ਚੰਨੀ ਨੇ ਮਜੀਠੀਆ ਨੂੰ ਚੁਣੌਤੀ ਵੀ ਦਿੱਤੀ ਕਿ ਉਹ ਨਾਂ ਦੇ ਰੇਤ ਮਾਇਨਿੰਗ ਵਿਚ ਸ਼ਾਮਲ ਹੋਣ ਦਾ ਇਕ ਵੀ ਸਬੂਤ ਪੇਸ਼ ਕਰਨ।
ਉਹਨਾਂ ਕਿਹਾ ਕਿ ਮੈਂ ਕਦੇ ਵੀ ਆਪਣੇ ਭਾਣਜੇ ਭੁਪਿੰਦਰ ਸਿੰਘ ਹਨੀ ਨਾਲ ਆਪਣੇ ਸੰਬੰਧਾਂ ਤੋਂ ਇਨਕਾਰ ਨਹੀਂ ਕੀਤਾ ਤੇ ਰਿਸ਼ਤੇਦਾਰ ਹੋਣ ਕਾਰਨ ਉਹ ਮੇਰੇ ਕੁਝ ਸਮਾਗਮਾਂ ਵਿਚ ਹਾਜ਼ਰ ਵੀ ਸੀ। ਜੇਕਰ ਮੈਂ ਆਪਣੇ ਪੁੱਤ ਦੇ ਵਿਆਹ ਜਾਂ ਹੋਰ ਸਮਾਗਮਾਂ ਵਿਚ ਆਪਣੇ ਰਿਸ਼ਤੇਦਾਰਾਂ ਨਾਲ ਤਸਵੀਰਾਂ ਖਿੱਚਵਾ ਲਈਆਂ ਤਾਂ ਕਿਹੜਾ ਗੁਨਾਹ ਕਰ ਦਿੱਤਾ। ਉਹਨਾਂ ਨੇ ਈ ਡੀ ਦੀ ਜਾਂਚ ਅਧੀਨ ਹਨੀ ਦੇ ਮਾਮਲੇ ਨਾਲ ਕੋਈ ਵੀ ਸੰਬੰਧ ਨਾ ਹੋਣ ਦੀ ਗੱਲ ਦੁਹਰਾਈ।
ਚੰਨੀ ਨੇ ਮਜੀਠੀਆ ਦੀਆਂ ਅਨਵਰ ਮਸੀਹ, ਬਿੱਟੂ ਔਲਖ, ਜਗਦੀਸ਼ ਭੋਲਾ,ਗੁਰਦੀਪ ਰਾਣੂ, ਸਤਪ੍ਰੀਤ ਸੱਤਾ ਆਦਿ ਨਾਲ ਤਸਵੀਰਾਂ ਵੀ ਜਾਰੀ ਕੀਤੀਆਂ ਹਨ।