ਚੰਡੀਗੜ੍ਹ, 23 ਜਨਵਰੀ 2022 - ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵਲੋਂ ਬਾਬਾ ਚਮਕੌਰ ਸਿੰਘ ਨੂੰ ਬਠਿੰਡਾ ਰੂਰਲ, ਰਾਜ ਕੁਮਾਰ ਮਾਹਿਲ ਖੁਰਦ ਨੂੰ ਬੰਗਾ, ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ, ਚੌਧਰੀ ਖ਼ੁਸ਼ੀ ਰਾਮ ਨੂੰ ਫਗਵਾੜਾ, ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਗੜ੍ਹਸ਼ੰਕਰ, ਜਸਵੰਤ ਸਿੰਘ ਰੰਧਾਵਾ ਨੂੰ ਮੁਕੇਰੀਆਂ, ਗੋਰਾ ਸਿੰਘ ਨੂੰ ਭਦੌੜ ਤੇ ਕੁਲਦੀਪ ਸਿੰਘ ਡੱਲਾ ਨੂੰ ਜਗਰਾਓਂ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਸੰਯੁਕਤ ਸਮਾਜ ਮੋਰਚੇ ਵਲੋਂ ਹੁਣ ਤਕ 100 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਉਤੇ ਹੀ ਸੰਯੁਕਤ ਸਮਾਜ ਮੋਰਚੇ ਗਠਜੋੜ ਵਾਲੀ ਪਾਰਟੀ ਸੰਯੁਕਤ ਸੰਘਰਸ਼ ਮੋਰਚੇ ਵੱਲੋਂ 10 (ਚੜੂਨੀ ਦੀ ਪਾਰਟੀ) ਉਮੀਦਵਾਰਾਂ ਦਾ ਐਲ਼ਾਨ ਕਰ ਦਿੱਤਾ ਗਿਆ ਸੀ। ਕੁੱਲ ਦੋਵਾਂ ਪਾਰਟੀਆਂ ਵੱਲੋਂ 110 ਉਮੀਦਵਾਰ ਐਲ਼ਾਨੇ ਜਾ ਚੁੱਕੇ ਹਨ।