ਗੱਲਬਾਤ ਕਰਦੇ ਹੋਏ ਜਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 24 ਜਨਵਰੀ : ਵਿਧਾਨ ਸਭਾ ਚੋਣਾ 2022 ਸਬੰਧੀ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ , ਚੋਣ ਜਾਬਤੇ ਦੀ ਉਲੰਘਣਾ ਬਿਲਕੁੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ , ਇਹ ਪ੍ਰਗਟਾਲਾ ਜਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ,ਜਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਚੋਣ ਜਾਬਤੇ ਦੇ ਮੱਦੇਨਜਰ ਜੇਕਰ ਕੋਈ ਵਿਅਕਤੀ ਨਗਦੀ (ਕੈਸ਼) ਲੈ ਕੇ ਜਾ ਰਿਹਾ ਹੈ ਤਾਂ ਉਹ ਆਪਣੇ ਨਾਲ ਉਹ ਸਾਰੇ ਕਾਗਜਾਤ ਲੈ ਕੇ ਜਾਵੇ ,ਜਿਨ੍ਹਾ ਤੋਂ ਇਹ ਪਤਾ ਲੱਗ ਸਕੇ ਕਿ ਉਕਤ ਕੈਸ਼ ਕਿਥੋ ਲਿਆ ਹੈ ਅਤੇ ਕਿਥੇ ਲੈ ਕੇ ਜਾ ਰਿਹਾ ਹੈ , ਜੇਕਰ ਕੈਸ਼ ਸਬੰਧੀ ਉਕਤ ਵਿਅਕਤੀ ਪੂਰੀ ਜਾਣਕਾਰੀ ਨਹੀ ਦੇ ਸਕਿਆ ਤਾਂ ਕੈਸ਼ ਜਬਤ ਕਰਕੇ ਜਿਲ੍ਹਾ ਪੱਧਰ ਤੇ ਬਣੀ ਕਮੇਟੀ ਕੋਲ ਪੜਤਾਲ ਲਈ ਭੇਜ ਦਿੱਤਾ ਜਾਵੇਗਾ , ਉਨ੍ਹਾ ਕਿਹਾ ਕਿ ਸਾਰੇ ਵਿਭਾਗਾ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਸ ਵਿਚ ਮਜਬੂਤ ਤਾਲਮੇਲ ਕਰਕੇ ਇਕ ਵਜੋ ਕੰਮ ਕਰਨ , ਚੋਣਾਂ ਸਬੰਧੀ ਕੀਤੀ ਕਾਰਵਾਈ ਨੂੰ ਆਪਸ ਵਿਚ ਸਾਝੀ ਕਰਦੇ ਰਹਿਣ ਤਾਂ ਜੋ ਆਪਸੀ ਤਾਲਮੇਲ ਨਾਲ ਚੋਣਾ ਨਿਰਪੱਖ ਤੌਰ ਤੇ ਕਰਵਾਈਆਂ ਜਾ ਸਕਣ , ਉਨ੍ਹਾ ਕਿਹਾ ਕਿ ਸ਼ਰਾਬ ਅਤੇ ਹੋਰ ਨਸ਼ੇ ਨੂੰ ਰੋਕਣ ਲਈ ਜਿਲ੍ਹਾ ਪੱਧਰ ਤੇ ਨਾਕਾਬੰਦੀ ਕੀਤੀ ਗਈ ਹੋਈ ਹੈ ਅਤੇ ਪੁਲਸ ਦੀਆਂ ਜਾਂਚ ਟੀਮਾ ਵੱਖ-ਵੱਖ ਵਿਭਾਗਾ ਦੇ ਸਹਿਯੋਗ ਨਾਲ ਕੰਮ ਕਰ ਰਹੀਆਂ ਹਨ , ਉਨ੍ਹਾ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਦੌਰਾਨ ਕੋਵਿਡ ਦੇ ਨਿਯਮਾ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ , ਇਸ ਮੌਕੇ ਐਕਸਾਈਜ ਵਿਭਾਗ ਦੇ ਸ਼੍ਰੀ ਇੰਦਰਜੀਤ ਸਿੰਘ , ਡਾ. ਹਰਪ੍ਰੀਤ ਸਿੰਘ ਜੀ ਐਸ ਟੀ ਵਿਭਾਗ, ਸ਼੍ਰੀ ਰਾਜਵੀਰ ਸਿੰਘ, ਡਰੱਗ ਸਬੰਧੀ ਮਾਮਲਿਆ ਦੇ ਸ਼੍ਰੀ ਪਰਮਜੀਤ ਸਿੰਘ, ਡਰੱਗ ਇੰਸਪੈਕਟਰ ਸ਼੍ਰੀ ਨਵਪ੍ਰੀਤ ਸਿੰਘ ਅਤੇ ਹੋਰ ਹਾਜਰ ਸਨ