ਸਬ ਡਵੀਜਨ ਬੰਗਾ ਵਿਚ 73 ਵਾ ਗਣਤੰਤਰ ਦਿਵਸ ਮਨਾਇਆ ਗਿਆ
ਰਜਿੰਦਰ ਕੁਮਾਰ,ਬਾਬੂਸ਼ਾਹੀ ਨੈੱਟਵਰਕ
ਬੰਗਾ 26 ਜਨਵਰੀ 2022- ਸਬ ਡਵੀਜਨ ਵਿਚ ਬੰਗਾ ਤਹਿਸੀਲ ਕੰਪਲੈਕਸ ਵਿਚ 73 ਵਾ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ ਪੀ.ਸੀ.ਐਸ.ਐਸ.ਡੀ.ਐਮ.ਬੰਗਾ ਨਵਨੀਤ ਕੌਰ ਬੱਲ ,ਵਲੋਂ ਜਿਥੇ ਝੰਡੇ ਫਹਿਰਾਉਂਣ ਦੀ ਰਸਮ ਅਦਾ ਕੀਤੀ ।
ਪੁਲਿਸ ਟੁਕੜੀ ਵਲੋਂ ਉਹਨਾਂ ਨੂੰ ਸਲਾਮੀ ਵੀ ਦਿੱਤੀ ਗਈ ਇਸ ਵਲੋਂ ਪ੍ਰਸ਼ਾਸਨ ਵੱਲੋਂ ਕਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ। ਉਹਨਾਂ ਵਲੋਂ ਆਪਣੇ ਭਾਸ਼ਣ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਸ ਸਾਲ ਆਪਣਾ 73 ਵਾਂ ਗਣਤੰਤਰ ਦਿਵਸ ਮਨਾ ਰਿਹੇ ਹਾਂ। ਸਾਰੀਆਂ ਨੂੰ ਇਸ ਮੌਕੇ ਵਧਾਈ ਦਿੱਤੀ ਉਹਨਾਂ ਦੱਸਿਆ ਕਿ ਭਾਰਤ ਦਾ ਸੰਵਿਧਾਨ ਅੱਜ ਦੇ ਦਿਨ ਲਾਗੂ ਹੋਇਆ, ਜਿਸ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਬਣਾਇਆ ਸੀ। ਇਸ ਦਿਨ ਸਾਨੂੰ ਦੇਸ਼ ਸੇਵਾ, ਅਤੇ ਤਰੱਕੀ ਦੇ ਯੋਗਦਾਨ ਬਾਰੇ ਵੀ ਕਦਮ ਚੁੱਕਣੇ ਚਾਹੀਦੇ ਹਨ ਇਸ ਵੇਲੇ ਮੌਜੂਦ ਪ੍ਰਸ਼ਾਸਨਕ ਅਧਿਕਾਰੀਆਂ ਵਿਚ ਡੀ.ਐਸ.ਪੀ. ਬੰਗਾ ਗੁਰਪ੍ਰੀਤ ਸਿੰਘ , ਤਹਿਸੀਲਦਾਰ ਬੰਗਾ ਲਕਸ਼ੇ ਕੁਮਾਰ , ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਬੰਗਾ ,ਜਤਿੰਦਰ ਪਾਲ ਸਿੰਘ ਸੁਪਰਡੈਂਟ , ਰਾਮੇਸ਼ ਕੁਮਾਰ ਜੇ.ਈ. ਪੀ.ਡਬਲਿਯੂ.ਡੀ, ਹਰਨਰਿੰਦਰ ਸਿੰਘ ਕਾਰਜ ਸਾਧਕ ਅਫ਼ਸਰ ਬੰਗਾ, ਸੀਡੀਪੀਓ ਕੁਲਦੀਪ ਕੌਰ , ਸਤਿੰਦਰ ਸਿੰਘ , ਵਣ ਮੰਡਲ ਅਫਸਰ ਨਵਾਂਸ਼ਹਿਰ , ਹਰਬਲਾਸ ਸਿੰਘ ਬੀਡੀਪੀਓ ਬੰਗਾ, ਅਮਰਜੀਤ ਸਿੰਘ , ਪ੍ਰਿੰਸੀਪਲ ਸਸਸਸ ਮੁਕੰਦਪੁਰ , ਅਸ਼ੋਕ ਕੁਮਾਰ - ਬੀਪੀਈਓ , ਬੰਗਾ, ਰੁਪਿੰਦਰ ਕੁਮਾਰ , ਐਸਡੀਓ ਮੰਡੀ ਬੋਰਡ , ਵਰਿੰਦਰ ਕੁਮਾਰ ,ਸਕੱਤਰ ਮਾਰਕੀਟ ਕਮੇਟੀ ਬੰਗਾ ਵਿਜੈ ਕੁਮਾਰ ਸ਼ਰਮਾ ਖੁਰਾਕ ਸਪਲਾਈ ਅਫਸਰ ਬੰਗਾ, ਬਲਵੀਰ ਸਿੰਘ ਐਸ.ਐਮ.ਓ. ਬੰਗਾ ,ਅਸ਼ੀਸ਼ ਸਿੰਗਲਾ ਐਸ ਡੀ ਓ ਪਾਵਰ ਕੌਮ ਸੁਖਵਿੰਦਰ ਪਾਲ ਸਹਾਇਕ ਖੇਤੀਬਾੜੀ ਅਫਸਰ ,ਰਵਿੰਦਰ ਪਾਲ ਸਿੰਘ ਐਸਐਚ ਓ ਬੰਗਾ, ਮਨਜੀਤ ਰਾਏ - ਦਫਤਰ ਕਾਨੂੰਗੋ ਬਹਿਰਾਮ , ਨਰਿੰਦਰ ਕੁਮਾਰ ਰੇਂਜ ਅਫਸਰ ਬੰਗਾ , ਅੰਮ੍ਰਿਤਪਾਲ ਸਿੰਘ ਬੰਗਾ , ਆਦਿ ਮੌਜੂਦ ਸਨ।