ਪਿੰਡ ਕੰਮੇਆਣਾ ਤੋਂ 6 ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
ਦੀਪਕ ਗਰਗ
ਕੋਟਕਪੂਰਾ 28 ਜਨਵਰੀ 2022 - ਹਲਕਾ ਕੋਟਕਪੂਰਾ ਦੇ ਪਿੰਡ ਕੰਮੇਆਣਾ ਵਿੱਚ ਅੱਜ ਉਸ ਸਮੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਜਦੋ ਕਾਂਗਰਸ ਨੂੰ ਛੱਡ ਕੇ ਵੱਖ ਵੱਖ ਪ੍ਰੀਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕੋਟਕਪੂਰਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਛੋਟੇ ਭਰਾ ਅਤੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਪਿੰਡ ਕੰਮੇਆਣਾ ਤੋਂ 6 ਪਰਿਵਾਰਾਂ ਨੇ ਕਾਂਗਰਸ ਨੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੂਲੀਅਤ ਕੀਤੀ।
ਸਾਮਿਲ ਹੋਏ ਪ੍ਰੀਵਾਰਾ ਨੂੰ ਕੁਲਤਾਰ ਬਰਾੜ ਤੋ ਇਲਾਵਾ ਟੀਮ ਮੈਂਬਰਾਂ ਸਰਵਜੀਤ ਸਿੰਘ ਕਿੰਗਰਾ, ਕੁਲਦੀਪ ਸਿੰਘ ਮੈਂਬਰ, ਭੋਲਾ ਸਰਪੰਚ, ਬਲਦੇਵ ਸਿੰਘ, ਰਾਮਾਂ ਸਿੰਘ, ਜਗਜੀਤ ਸਿੰਘ ਕਿੰਗਰਾ,ਮੱਖਣ ਸਿੰਘ, ਬਲਵੰਤ ਸਿੰਘ, ਸੁਖਦੇਵ ਸਿੰਘ ਸਰਦਾਰ ਅਤੇ ਨਿਰਮਲ ਡੋਡ ਨੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਹਨਾ ਕਿਹਾ ਕਿ ਪਿੰਡ ਕੰਮੇਆਣਾ ਵਿੱਚ ਮਿਲ ਰਹੇ ਭਾਰੀ ਬਹੁਮਤ ਦਾ ਮੁੱਲ ਉਹ ਵਿਕਾਸ ਨਾਲ ਮੋੜਨਗੇ ਅਤੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਰਕਾਰ ਬਨਣ ਤੇ ਪਿੰਡਾ ਵਿੱਚ ਸ਼ਹਿਰਾਂ ਦੀ ਤਰਜ ਤੇ ਵਿਕਾਸ ਕਰਵਾਇਆ ਜਾਵੇਗਾ।
ਸ਼ਾਮਿਲ ਹੋਣ ਵਾਲਿਆਂ ਵਿੱਚ ਜਤਿੰਦਰ ਸਿੰਘ ਰੋਮਾਣਾ, ਜਰਨੈਲ ਸਿੰਘ ਰੋਮਾਣਾ, ਗੋਰਾ ਰੋਮਾਣਾ, ਵਚਿੱਤਰ ਸਿੰਘ ਰੋਮਾਣਾ, ਗੁਰਵਿੰਦਰ ਸਿੰਘ ਰੋਮਾਣਾ ਅਤੇ ਕਰਮ ਸਿੰਘ ਰੋਮਾਣਾ ਦੇ ਪਰਿਵਾਰ ਸ਼ਾਮਿਲ ਹਨ। ਕੁਲਤਾਰ ਬਰਾੜ ਨੇ ਮੀਡਿਆ ਨੂੰ ਦੱਸਿਆ ਕਿ ਸੁਬਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਂਗਰਸ ਵਿਚ ਬਗਾਵਤ ਲਗਾਤਰ ਚੱਲ ਰਹੀ ਹੈ। ਕਾਂਗਰਸ ਨੇ ਇਨ੍ਹਾਂ ਪੰਜ ਸਾਲਾ ਵਿੱਚ ਲਗਾਤਾਰ ਲੁਟਿਆ ਜਿਸ ਤੋਂ ਲੋਕ ਨਫ਼ਤਰ ਕਰਨ ਲੱਗੇ ਹਨ ਜੋ ਲਗਾਤਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਕਿਉਂਕਿ ਇਨ੍ਹਾਂ ਸਾਰਿਆਂ ਨੂੰ ਅਕਾਲੀ ਦਲ ਦੀ ਸਰਕਾਰ ਸਮੇਂ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕਰਵਾਏ ਵਿਕਾਸ ਕਾਰਜ ਯਾਦ ਆ ਰਹੇ ਹਨ।