ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਉਮੀਦਵਾਰ ਨੇ ਭਰੇ ਨਾਮਜ਼ਦਗੀ ਫਾਰਮ
ਜੀ ਐਸ ਪੰਨੂ
ਪਟਿਆਲਾ,28ਜਨਵਰੀ,2022 - ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਉਮੀਦਵਾਰ ਡਾ ਬਲਬੀਰ ਸਿੰਘ ਵੱਲੋ ਆਪਣੇ ਨਾਮਜਦਗੀ ਪੇਪਰ ਰਿਟਰਨਿੰਗ ਦਫਤਰ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਦਾਖਲ ਕੀਤੇ ਗਏ I ਮਿੰਨੀ ਸਕੱਤਰੇਤ ਦੇ ਬਾਹਰ ਆਉਣ ਉਪਰੰਤ ਡਾ ਬਲਬੀਰ ਸਿੰਘ ਨੇ ਦੱਸਿਆ ਕਿ ਲੋਕ ਕਾਂਗਰਸ ਅਤੇ ਅਕਾਲੀ ਭਾਜਪਾ ਦੀਆ ਗੰਦੀਆ ਨੀਤੀਆਂ ਤੋ ਤੰਗ ਆ ਕੇ ਲੋਕ ਅੱਕੇ ਪਏ ਹਨ ਅਤੇ 20 ਫਰਵਰੀ 2022 ਦਾ ਇੰਤਜਾਰ ਕਰ ਰਹੇ ਹਨ ਅਤੇ ਪੰਜਾਬ ਵਿਚ ਆਪ ਦੀ ਬਹੁਮਤ ਦੀ ਸਰਕਾਰ ਬਣਾਉਣ ਲਈ ਤਿਆਰ ਹਨ,ਕਾਂਗਰਸ ਨੇ 25 ਸਾਲ ਅਤੇ ਅਕਾਲੀ ਭਾਜਪਾ ਨੇ 19 ਸਾਲ ਰਾਜ ਕੀਤਾ ਹੈ ਅਤੇ ਇਹਨਾਂ ਰਿਵਾਇਤੀ ਪਾਰਟੀਆ ਨੇ ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ।
ਰੋਜਗਾਰ ਨਾ ਹੋਣ ਕਾਰਨ ਪੜੇ ਲਿਖੇ ਨੋਜਵਾਨ ਮਜਬੂਰ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਜੋ ਨੋਜਵਾਨ ਇਥੇ ਰਹਿ ਗਏ ਹਨ ਉਹਨਾ ਨੂੰ ਪਿੰਡਾ ਵਿੱਚ ਨਸ਼ਾ ਖੋਰੀ ਵੱਲ ਲਗਾ ਦਿੱਤਾ ਹੈ ਡਾ ਬਲਬੀਰ ਨੇ ਦੱਸਿਆ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਰੋਜਗਾਰ ਪੈਦਾ ਕੀਤੇ ਜਾਣਗੇ ਅਤੇ ਦਿੱਲੀ ਦੀ ਤਰਜ ਤੇ ਲੋਕਾਂ ਨੂੰ ਸਿੱਖਿਆਂ ਅਤੇ ਸਿਹਤ ਸੇਵਾਂਵਾ ਦਿੱਤੀਆ ਜਾਣਗੀਆ I ਹਸਪਤਾਲ ਅਤੇ ਡਿਸਪੇੰਸਰੀਆ ਵਿਚ ਦਵਾਈਆਂ ਟੈਸਟ ਮੁਫਤ ਦਿੱਤੇ ਜਾਣਗੇ ਦਿੱਲੀ ਵਾਂਗ ਹੀ ਹਰ ਬੱਚੇ ਨੂੰ ਡਿਗਰੀ ਤੱਕ ਵੱਧੀਆਂ ਤੋ ਵੱਧੀਆਂ ਸਿਖਿਆਂ ਮੁਫ਼ਤ ਮੁਹਾਈਆ ਕਰਵਾਈ ਜਾਵੇਗੀ ਅਤੇ ਦਿੱਲੀ ਵਾਂਗ ਹੋਰ ਬਿਜਲੀ ਸਹੂਲਤਾਂ ਆਦਿ ਵੀ ਦਿਤੀਆਂ ਜਾਣਗੀਆਂ I