ਲੋਕਾਂ `ਚ ਸਿਹਤ ਸਕੀਮਾਂ ਸੰਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ - ਡਾ. ਸੁਖਵਿੰਦਰ ਕੌਰ
ਆਸ਼ਾ ਵੱਲੋਂ ਸਮੇਂ ਸਿਰ ਕੀਤੇ ਜਾਣ ਘਰ ਦੇ ਦੌਰੇ - ਡਾ. ਸਖਵਿੰਦਰ ਕੌਰ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ/ਢਿੱਲਵਾਂ 23 ਮਾਰਚ 2022 ਸਿਵਲ ਸਰਜਨ ਕਪੂਰਥਲਾ ਡਾ ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਸੁਖਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਇੱਕ ਰੋਜ਼ਾ ਆਸ਼ਾ ਓਰੀਏਂਟੇਸ਼ਨ ਟੇ੍ਰਨਿੰਗ ਕਰਵਾਈ ਗਈ। ਇਸ ਮੌਕੇ ਸਮੂਹ ਆਸ਼ਾ ਵਰਕਰਾਂ ਨੂੰ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀਆਂ ਸਿਹਤ ਸਕੀਮਾਂ ਅਤੇ ਸਮੂਹ ਸਿਹਤ ਪ੍ਰੋਗਰਾਮਾਂ ਸੰਬੰਧੀ ਵਿਸਥਾਰ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਸੁਖਵਿੰਦਰ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਸ ਮੌਕੇ ਗਰਭਵਤੀ ਔਰਤਾਂ ਦੀ ਜਾਂਚ, ਘਰ ਦੇ ਦੌਰੇ, ਜੱਚਾ-ਬੱਚਾਂ ਸੰਭਾਲ, ਘਰ `ਚ ਬੱਚਿਆਂ ਦੀ ਦੇਖਭਾਲ, ਮਮਤਾ ਦਿਵਸ ਅਤੇ ਕੋਵੀਡ ਟੀਕਾਕਰਨ ਆਦਿ ਵਿਸ਼ਿਆਂ `ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਸਮੇਂ-ਸਮੇਂ ਸਿਰ ਘਰ ਦੇ ਦੌਰੇ, ਬਿਮਾਰੀਆਂ ਦੀ ਰੋਕਥਾਮ ਸੰਬੰਧੀ ਲੋਕਾਂ `ਚ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਆਸ਼ਾ ਵਰਕਰਾਂ ਨੂੰ ਆਪਣਾ ਰਿਕਾਰਡ ਭਾਵ ਡਾਅਰੀ ਨੂੰ ਅਪ ਟੂ ਡੇਟ ਰੱਖਣ ਲਈ ਕਿਹਾ। ਇਸ ਮੌਕੇ ਡਾ. ਸਤਿੰਦਰਜੀਤ ਕੌਰ ਵੱਲੋਂ ਬੱਚਿਆਂ `ਤੇ ਗਰਭਵਤੀ ਮਹਿਲਾਵਾਂ ਨੂੰ ਸਿਹਤਮੰਦ ਖੁਰਾਕ, ਹਾਈ ਰਿਸਕ ਗਰਭਵਤੀ ਔਰਤਾਂ ਦੀ ਕਿਵੇਂ ਪਹਿਚਾਣ ਕਰੀਏ ਅਤੇ ਓੀਆਰ.ਐਸ ਘੋਲ ਕਿਵੇਂ ਬਣਾਇਆ ਜਾਂਦਾ ਹੈ ਇਸ ਸੰਬੰਧੀ ਵੀ ਦੱਸਇਆ ਗਿਆ।
ਇਸ ਮੌਕੇ ਬਲਾਕ ਐਕਸਟੇਂਸ਼ਨ ਐਜੂਕੇਟਰ ਮੋਨਿਕਾ ਵੱਲੋਂ ਸਮੂਹ ਆਸ਼ਾ ਵਰਕਰਾਂ ਨੂੰ ਡੇਂਗੂ, ਮਲੇਰੀਆਂ, ਏ.ਐਨ.ਸੀ ਚੈੱਕਅਪ, ਅਨੀਮੀਆਂ, ਕੂਪੋਸ਼ਨ, ਬ੍ਰੇਸਟਫੀਡਿੰਗ, ਐਮ.ਡੀ.ਆਰ, ਸੀ.ਡੀ.ਆਰ, ਹਾਈ ਰਿੱਸਕ ਗਰਭਵਤੀ ਔਰਤਾਂ ਦੀ ਸਮੇਂ ਸਿਰ ਜਾਂਚ ਆਦਿ ਵਿਸ਼ਿਆਂ `ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਆਸ਼ਾ ਵਰਕਰਾਂ ਨੂੰ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ ਵੱਧ ਤੋਂ ਵੱਧ ਅਤੇ ਸਮੇਂ ਸਿਰ ਕੀਤਾ ਜਾ ਸਕੇ ਇਸ ਲਈ ਲੋਕਾਂ `ਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਪਿੰਡਾਂ `ਚ ਐਨਾਉਮੇਂਟ ਕਰਵਾਉਣ ਲਈ ਕਿਹਾ।ਇਸ ਦੌਰਾਨ ਐਲ.ਐਚ.ਵੀ ਸੁਖਰਾਜ ਕੌਰ ਵੱਲੋਂ ਪਰਿਵਾਰ ਨਿਯੋਜਨ ਵਸੀਲਿਆਂ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਵੱਧ ਤੋਂ ਵੱਧ ਪੀ.ਪੀ.ਆਈ.ਯੂ.ਸੀ.ਡੀ, ਟੂਬੈਕਟਮੀ `ਤੇ ਵਸੈਕਟਮੀ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ।