ਜਾਰੀ ਹੋਇਆ ਨੋਟੀਫਿਕੇਸ਼ਨ ਯੂ ਟੀ ਚੰਡੀਗੜ੍ਹ ਦੇ ਕਰਮਚਾਰੀਆਂ ਲਈ ਕੇਂਦਰੀ ਸਰਵਿਸ ਰੁਲਜ਼ ਲਾਗੂ ਹੋਣ ਵਾਲਾ
ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਰਬਕ ਇਹ ਨਿਯਮ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਇੰਪਲਾਈਜ਼ (ਕੰਡੀਸ਼ਨਜ਼ ਆਫ਼ ਸਰਵਿਸ) ਰੂਲਜ਼ 2022 ਵਜੋਂ ਜਾਣੇ ਜਾਣਗੇ। ਇਹ 1 ਅਪ੍ਰੈਲ 2022 ਤੋਂ ਲਾਗੂ ਹੋਣਗੇ। ਪ੍ਰਸ਼ਾਸਕ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਸੇਵਾਵਾਂ ਤੇ ਅਹੁਦਿਆਂ ’ਤੇ ਨਿਯੁਕਤ ਹੋਏ ਵਿਅਕਤੀਆਂ ਲਈ ਸੇਵਾਵਾਂ ਦੀਆਂ ਸ਼ਰਤਾਂ ਹੋਣਗੀਆਂ :
ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਗਰੁੱਪ ਏ, ਗਰੁੱਪ ਬੀ ਅਤੇ ਗਰੁੱਪ ਸੀ ਦੇ ਮਾਮਲੇ ਵਿਚ ਜੇਕਰ ਰਾਸ਼ਟਰਪਤੀ ਵੱਲੋਂ ਇਸ ਮਾਮਲੇ ਵਿਚ ਕੇਂਦਰੀ ਸਿਵਲ ਸੇਵਾਵਾਂ ਦੀਆਂ ਸੇਵਾਵਾਂ ਤੇ ਅਹੁਦਿਆਂ ’ਤੇ ਨਿਯੁਕਤੀਆਂ ਬਾਰੇ ਸੇਵਾ ਸ਼ਰਤਾਂ ਤੈਅ ਕੀਤੀਆਂ ਜਾਂਦੀਆਂ ਹਨ ਤਾਂ ਉਹੀ ਸ਼ਰਤਾਂ ਇੱਥੇ ਵੀ ਲਾਗੂ ਹੋਣਗੀਆਂ। ਇਹੀ ਵਿਵਸਥਾ ਗਰੁੱਪ ਡੀ ਮੁਲਾਜ਼ਮ ਲਈ ਹੋਵੇਗੀ।
ਇਹ ਵੀ ਪੜ੍ਹੋ- Live Breaking: ਦੇਖੋ ਕੀ ਹੈ ਵੇਰਵਾ UT Chd ਲਈ ਜਾਰੀ ਕੀਤੇ Service Rules Notification ਦਾ
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹਨਾਂ ਵਿਚ ਇਹ ਅੰਕਿਤ ਹੈ ਕਿ ਜਿਹੜੇ ਮੁਲਾਜ਼ਮ ਪਹਿਲਾਂ ਪੰਜਾਬ ਸੇਵਾਵਾਂ ਨਿਯਮਾਂ ਅਧੀਨ ਸੇਵਾਵਾਂ ਨਿਭਾ ਰਹੇ ਹਨ ਅਤੇ ਕੇਂਦਰੀ ਸੇਵਾਵਾਂ ਨਿਯਮ ਲਾਗੂ ਹੋਣ ’ਤੇ ਜੇਕਰ ਕੋਈ ਤਨਖ਼ਾਹ ਤਰੁੱਟੀਆਂ ਰਹਿ ਜਾਂਦੀਆਂ ਹਨ ਤਾਂ ਇਹ ਤਨਖ਼ਾਹ ਤਰੁੱਟੀਆਂ ਦੂਰ ਕਰਨ ਲਈ ਪ੍ਰਸ਼ਾਸਕ ਵੱਲੋਂ ਫ਼ੈਸਲੇ ਲਏ ਜਾਣਗੇ।
ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ :
ਕਲਿੱਕ ਕਰੋ ਤੇ ਪੜ੍ਹੋ :
https://drive.google.com/file/d/1iWV2eZjkg2YP7SFy2qQN1vkwl6g5uOJN/view?usp=sharing