ਥਾਣਾ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਕਰਵਾਇਆ
ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਉਪਰੰਤ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 18 ਅਪ੍ਰੈਲ 2022- ਥਾਣਾ ਸੁਲਤਾਨਪੁਰ ਲੋਧੀ ਵਿਖੇ ਡੀ.ਐਸ.ਪੀ ਰਾਜੇਸ਼ ਕੱਕੜ ਅਤੇ ਐਸ.ਐਚ.ਓ ਬਿਕਰਮ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਥਾਣਾ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੁੱਖ ਅਤੇ ਖੁਸ਼ਹਾਲੀ ਲਈ ਕੀਤੇ ਗਏ। ਉਪਰੰਤ ਭਾਈ ਬਲਬੀਰ ਸਿੰਘ ਮਹਾਂਬਲੀਪੁਰ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਭਾਈ ਬਲਬੀਰ ਸਿੰਘ ਮਹਾਬਲੀਪੁਰ ਵਾਲਿਆਂ ਵੱਲੋਂ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੇਵਾਮੁਕਤ ਐਸਪੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸੇਵਾਮੁਕਤ ਐਸ.ਪੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਵਿੱਚੋਂ ਨਸ਼ਾ ਤਸਕਰਾਂ ਨੂੰ ਜੜ੍ਹੋਂ ਪੁੱਟਣਾ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਵਿੱਚ ਸਰਕਾਰੀ ਸਮਾਂ ਹੁੰਦਾ ਸੀ ਹੁਣ ਅਜਿਹਾ ਨਹੀਂ ਹੋਵੇਗਾ।ਹਰ ਗਰੀਬ ਨੂੰ ਇਨਸਾਫ਼ ਦਿਵਾਇਆ ਜਾਵੇਗਾ।ਉਨ੍ਹਾਂ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਦੀ ਸਿਫ਼ਾਰਸ਼ ਕਰਨ ਲਈ ਆਉਂਦਾ ਹੈ। ਉਸ 'ਤੇ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ।ਨਸ਼ਾ ਤਸਕਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਪੁਲਿਸ ਮਹਿਕਮੇ ਵਿੱਚ ਲੰਮਾ ਸਮਾਂ ਕੰਮ ਕੀਤਾ ਹੈ।ਅਤੇ ਮੁਲਾਜ਼ਮਾਂ ਦੀਆਂ ਮਜਬੂਰੀਆਂ ਵੀ ਅਸੀਂ ਜਾਣਦੇ ਹਾਂ ਪਰ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਕਿਸੇ ਵੀ ਮੁਲਾਜ਼ਮ ਨਾਲ ਕੋਈ ਧੱਕਾ ਤੇ ਧੱਕਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਵੀ ਕੀਤੀ। ਡੀਐਸਪੀ ਰਾਜੇਸ਼ ਕੱਕੜ ਨੇ ਆਏ ਸਾਰੇ ਸੇਵਾਮੁਕਤ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਇਸ ਗੱਲ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਥਾਣੇ ਵਿਚ ਇਕ ਅਜਿਹਾ ਵਿਅਕਤੀ ਮੌਜੂਦ ਹੈ, ਜਿਸ ਨੇ ਪੁਲਿਸ ਵਿਭਾਗ ਵਿਚ ਲੰਬੇ ਸਮੇਂ ਤੋਂ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਵਧੀਆ ਸੇਵਾਵਾਂ ਦਿੱਤੀਆਂ ਸਨ। ਇਹ ਨਿਰੰਤਰ ਜਾਰੀ ਰਹੇਗਾ।ਅਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ।
ਇਸ ਮੌਕੇ ਡੀ.ਐਸ.ਪੀ ਰਾਜੇਸ਼ ਕੱਕੜ ਅਤੇ ਐਸ.ਐਚ.ਓ ਬਿਕਰਮ ਸਿੰਘ ਨੇ ਪਾਠੀ ਸਿੰਘਾਂ ਨੂੰ ਸਨਮਾਨਿਤ ਵੀ ਕੀਤਾ।ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।ਇਸ ਮੌਕੇ ਰਜਿੰਦਰ ਸਿੰਘ, ਸੀ.ਆਈ.ਡੀ ਇੰਸਪੈਕਟਰ ਗੁਰਮੀਤ ਸਿੰਘ, ਏ.ਐਸ.ਆਈ.ਅਮਰਜੀਤ ਸਿੰਘ ਸੀ.ਆਈ.ਡੀ., ਮੁਨਸ਼ੀ ਬਲਕਾਰ ਸਿੰਘ, ਏ.ਐਸ.ਆਈ ਜੋਗਿੰਦਰ ਸਿੰਘ, ਏ.ਐਸ.ਆਈ ਭੁਪਿੰਦਰ ਸਿੰਘ , ਏ.ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ ਜਰਨੈਲ ਸਿੰਘ, ਏ.ਐਸ.ਆਈ ਸ਼ੁਬੇਗ ਸਿੰਘ, ਏ.ਐਸ.ਆਈ ਕੁਲਵੰਤ ਸਿੰਘ, ਏ.ਐਸ.ਆਈ ਗੁਰਦੀਪ ਸਿੰਘ, ਹੈੱਡ ਕਾਂਸਟੇਬਲ ਚਰਨਜੀਤ ਸਿੰਘ, ਹੈੱਡ ਕਾਂਸਟੇਬਲ ਮਨਜਿੰਦਰ ਸਿੰਘ, ਏ.ਐਸ.ਆਈ ਅਰਸ਼ਪ੍ਰੀਤ ਸਿੰਘ, ਏ.ਐਸ.ਆਈ ਸੁਖਦੇਵ ਸਿੰਘ, ਏ.ਐਸ.ਆਈ ਸੂਰਤ ਸਿੰਘ, ਏ.ਐਸ.ਆਈ ਸ਼ਿਆਮਲ, ਅਮਰਜੀਤ ਸਿੰਘ, ਏ.ਐਸ.ਆਈ. ਕੁਲਵਿੰਦਰ ਸਿੰਘ, ਏ.ਐਸ.ਆਈ ਬਲਵੰਤ ਸਿੰਘ, ਏ.ਐਸ.ਆਈ ਰਜਿੰਦਰ ਸਿੰਘ, ਰਵਿੰਦਰ ਸਿੰਘ ਸੀ.ਆਈ.ਡੀ., ਸੇਵਾਮੁਕਤ ਡੀ.ਐਸ.ਪੀ ਸ਼ਿੰਗਾਰਾ ਸਿੰਘ, ਰੀਡਰ ਮੋਹਨ ਸਿੰਘ, ਸੇਵਾਮੁਕਤ ਸਬ ਇੰਸਪੈਕਟਰ ਸੰਤੋਖ ਸਿੰਘ, ਸੇਵਾਮੁਕਤ ਇੰਸਪੈਕਟਰ ਬਚਨ ਸਿੰਘ ਆਦਿ ਹਾਜ਼ਰ ਸਨ |