ਸੀਨੀਅਰ ਪੱਤਰਕਾਰ ਅਲੋਕ ਵਰਮਾ ਤੇ ਹਮਲਾ ਕਰਕੇ ਜ਼ਖਮੀ ਕੀਤਾ
ਬਾਬੂਸ਼ਾਹੀ ਨੈੱਟਵਰਕ
ਜੀਰਕਪੁਰ, 05 ਮਈ 2022-ਅਮਰ ਉਜਾਲਾ ਅਖਬਾਰ ਦੇ ਸੀਨੀਅਰ ਪੱਤਰਕਾਰ ਅਲੋਕ ਵਰਮਾ ਤੇ ਜੀਰਕਪੁਰ ਵਿਚ
ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਜਿਸ ਕਾਰਨ ਅਲੋਕ ਵਰਮਾ ਜ਼ਖਮੀ ਹੋ ਗਏ। ਇਸ ਬਾਰੇ ਟਵੀਟ ਕਰਕੇ
ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।
ਇਕ ਦਿਨ ਬੀਤ ਜਾਣ ਦੇ ਬਾਅਦ ਵੀ ਭਗਵੰਤ ਮਾਨ ਸਰਕਾਰ ਨੇ ਹਮਲਾਵਰਾਂ ਨੂੰ ਫਡ਼ਨਾ ਤਾਂ ਦੂਰ
ਦੀ ਗੱਲ ਹਾਲੇ ਤੱਕ ਐਫਆਈਆਰ ਵੀ ਦਰਜ ਨਹੀਂ ਕੀਤੀ ਹੈ। ਪਰਗਟ ਸਿੰਘ ਨੇ ਕਿਹਾ ਕਿ ਅਜਿਹਾ ਤਾਂ
ਸਾਡਾ ਪੰਜਾਬ ਕਦੇ ਨਹੀਂ ਸੀ।