ਰਈਆ ਵਿਖੇ ਰਾਤ ਸ਼ਰਾਰਤੀ ਅਨਸਰਾਂ ਨੇ ਕਾਰ ਨੂੰ ਅੱਗ ਲਾ ਕੇ ਸਾੜਿਆ
ਬਾਬੂਸ਼ਾਹੀ ਨੈੱਟਵਰਕ
ਰਈਆ, 14 ਮਈ 2022- ਬੀਤੀ ਰਾਤ ਰਈਆ ਵਿਖੇ ਘਰਾਂ ਦੇ ਬਾਹਰ ਖੜੀ ਕੀਤੀ ਕਾਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾ ਕੇ ਸਾੜਨ ਦਾ ਸਮਾਚਾਰ ਹੈ ।ਕੰਵਲਜੀਤ ਕੌਰ ਪਤਨੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕਰੀਬ 10 ਕੁ ਵਜੇ ਉਹਨਾਂ ਦੇ ਲੜਕੇ ਹਰਮਨ ਸਿੰਘ ਨੇ ਮੇਰੇ ਭਰਾ ਦੀ ਸਵਿਫਟ ਕਾਰ ਨੰ:ਪੀ ਬੀ 10,ਬੀ ਡਬਲਿਊ 6506 ਜਿਸ ਨੂੰ ਥੋੜੇ ਦਿਨ ਪਹਿਲਾਂ ਹੀ ਆਪਣੇ ਕੋਲ ਵਰਤਣ ਵਾਸਤੇ ਲਿਆਂਦੀ ਸੀ ਆਪਣੇ ਘਰ ਤੋਂ ਥੋੜੀ ਦੂਰ ਵਿਹਲੀ ਜਗਾਹ ਤੇ ਖੜੀ ਕਰਕੇ ਲੌਕ ਕਰਕੇ ਆਪਣੇ ਘਰ ਆ ਕੇ ਸੌਂ ਗਿਆ।
ਰਾਤ ਕਰੀਬ 11-30 ਗੁਆਢੀਆਂ ਨੇ ਆਕੇ ਦੱਸਿਆ ਕਿ ਉਹਨਾਂ ਦੀ ਕਾਰ ਨੂੰ ਅੱਗ ਲੱਗੀ ਹੋਈ ਜਿਸ ਆਂਢੀਆਂ-ਗੁਆਢੀਆਂ ਨੇ ਪਾਣੀ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦਾ ਜਿਆਦਾ ਹਿੱਸਾ ਸੜ ਗਿਆ।ਉਹਨਾ ਨੇ ਇਸ ਘਟਨਾ ਦੀ ਰਈਆ ਪੁਲਿਸ ਚੌਂਕੀ ਇਤਲਾਹ ਦੇ ਦਿੱਤੀ ਜਿਸ ਤੇ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਜਾਇਜਾ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।