ਫਿਰੋਜ਼ਪੁਰ ਜੇਲ੍ਹ ਦੀ ਚੈਕਿੰਗ ਦੌਰਾਨ 4 ਮੋਬਾਈਲ ਬਰਾਮਦ ਕੀਤੇ
ਬਾਬੂਸ਼ਾਹੀ ਨੈੱਟਵਰਕ
ਫਿਰੋਜ਼ਪੁਰ, 17 ਮਈ, 2022 : ਫਿਰੋਜ਼ਪੁਰ ਜੇਲ੍ਹ ਦੀ ਬੈਰਕਾਂ ਵਿਚੋਂ ਸਰਚ ਅਪ੍ਰੇਸ਼ਨਾਂ ਦੌਰਾਨ ਜੇਲ 'ਚ ਬੰਦ ਕੈਦੀਆਂ
ਕੋਲੋਂ ਚਾਰ ਮੋਬਾਈਲ, ਇਕ ਬੈਟਰੀ ਜ਼ਬਤ ਕੀਤੀ ਗਈ ਹੈ ਅਤੇ ਇਕ ਲਾਵਾਰਿਸ ਹੈ।
ਜਰਨੈਲ ਸਿੰਘ ਸਹਾਇਕ ਸੁਪਰਡੈਂਟ ਨੇ ਬਲਾਕ ਨੰਬਰ 2, ਬੈਰਕ ਨੰਬਰ 2 ਦੀ ਚੈਕਿੰਗ ਦੌਰਾਨ ਰੌਸ਼ਨਦਾਨ ਵਿੱਚ ਪਿਆ ਇੱਕ ਮੋਬਾਈਲ,
ਸਿਮ ਕਾਰਡ ਸਮੇਤ ਇੱਕ ਮੋਬਾਈਲ ਅਤੇ ਵਾਧੂ ਬੈਟਰੀ ਬਰਾਮਦ ਕੀਤੀ।
15 ਮਈ ਨੂੰ ਸਵੇਰੇ 10 ਵਜੇ ਦੇ ਕਰੀਬ ਬੈਰਕ ਨੰਬਰ 'ਤੇ ਕੀਤੀ ਗਈ ਇਕ ਹੋਰ ਚੈਕਿੰਗ ਦੌਰਾਨ ਕੈਦੀ ਰਾਜਬੀਰ ਸਿੰਘ ਕੋਲੋਂ
ਲੋਹੇ ਦੀ ਗਰਿੱਲ ਹੇਠਾਂ ਛੁਪਾ ਕੇ ਰੱਖਿਆ ਗਿਆ ਇਕ ਮੋਬਾਈਲ ਬਰਾਮਦ ਹੋਇਆ।
ਬੈਰਕ ਨੰਬਰ 3 ਦੀ ਚੈਕਿੰਗ ਦੌਰਾਨ ਕੈਦੀ ਜਗਸੀਰ ਸਿੰਘ ਪਾਸੋਂ ਇੱਕ ਮੋਬਾਈਲ,
ਬੈਟਰੀ ਅਤੇ ਸਿਮ ਕਾਰਡ ਸਮੇਤ ਇੱਕ ਮੋਬਾਈਲ ਅਤੇ ਸਿਮ ਕਾਰ ਸਮੇਤ ਲਾਵਾਰਿਸ ਬਰਾਮਦ ਹੋਇਆ।