ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਲਾਹ ਨਾਲ ਫੈਸਲੇ ਲੈ ਰਹੀ - ਪਰਦੀਪ ਬਾਂਸਲ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 17 ਮਈ 2022- ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਨੇ ਆਪਣੇ ਹਰ ਫੈਸਲੇ ਵਿੱਚ ਲੋਕ ਅਵਾਜ਼ ਨੂੰ ਪਹਿਲ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਰਕਰ ਪਰਦੀਪ ਕੁਮਾਰ ਬਾਂਸਲ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਆਪ ਸਰਕਾਰ ਵੱਲੋਂ ਕੀਤਾ ਗਿਆ ਕੋਈ ਵੀ ਫੈਸਲਾ ਲੋਕਾਂ ਨੂੰ ਸਹੀ ਨਹੀ ਲੱਗਿਆ ਤਾਂ ਸਰਕਾਰ ਨੇ ਉਸ ਤੇ ਪੁਨਰ ਵਿਚਾਰ ਕਰਕੇ ਉਸ ਫੈਸਲੇ ਨੂੰ ਲੋਕ ਅਵਾਜ਼ ਅਨੁਸਾਰ ਬਦਲ ਦਿੱਤਾ। ਪਰਦੀਪ ਕੁਮਾਰ ਬਾਂਸਲ ਨੇ ਉਦਾਹਰਣ ਦਿੰਦਿਆਂ ਦੱਸਿਆ ਹਾਲ ਹੀ ਵਿੱਚ ਸਕੂਲਾਂ ਦੀਆਂ ਛੁੱਟੀਆਂ ਸੰਬੰਧੀ ਕੀਤੇ ਗਏ ਫੈਸਲੇ ਨੂੰ ਪੰਜਾਬ ਦੀ ਜਨਤਾ ਦੀ ਮੰਗ ਅਨੁਸਾਰ ਬਦਲਦੇ ਹੋਏ ਸਕੂਲ ਦੀਆਂ ਛੁੱਟੀਆਂ 1 ਜੂਨ ਤੋ 30 ਜੂਨ ਤੱਕ ਕਰ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ ਇਹ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ ਜੋ ਲੋਕਾਂ ਦੀ ਸਲਾਹ ਨਾਲ ਹੀ ਕੰਮ ਕਰਨਾ ਚਾਹੁੰਦੀ ਹੈ, ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਵੱਲੋਂ ਪੰਜਾਬ ਦਾ ਅਗਲਾ ਬਜਟ ਬਣਾਉਣ ਲਈ ਲੋਕਾਂ ਦੀ ਸਲਾਹ ਲਈ ਜਾ ਰਹੀ ਹੈ ਤੇ ਆਮ ਬਜਟ ਲੋਕਾਂ ਦੀ ਸਲਾਹ ਨਾਲ ਬਣਾਇਆ ਜਾ ਰਿਹਾ ਹੈ। ਪਰਦੀਪ ਕੁਮਾਰ ਬਾਂਸਲ ਨੇ ਕਿਹਾ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕਰੇਗੀ।