ਛਾਪੇਮਾਰੀ ਕਰਕੇ ਅਲਟ੍ਰਾਸਾਉਂਡ ਮਸ਼ੀਨ ਬਰਾਮਦ ਕੀਤੀ, ਇਕ ਔਰਤ ਵੀ ਕਾਬੂ ਕੀਤੀ
ਸੰਜੀਵ ਸੂਦ, ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 18 ਮਈ 2022- ਲੁਧਿਆਣਾ ਦੇ ਰਿਸ਼ੀ ਨਗਰ ਵਿਚ 18 ਮਈ ਨੂੰ ਸਵੇਰੇ ਸਿਹਤ ਵਿਭਾਗ ਦੀ ਟੀਮ
ਨੇ ਛਾਪੇਮਾਰੀ ਕਰਕੇ ਇਕ ਅਲਟ੍ਰਾਸਾਉਂਡ ਮਸ਼ੀਨ ਫਡ਼ੀ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ.ਐਸਪੀ ਸਿੰਘ ਨੇ ਦੱਸਿਆ ਕਿ
ਇਹ ਪੋਰਟੇਬਲ ਮਸ਼ੀਨ ਹੈ। ਜਿਸ ਦੀ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ ਜਾਂਚ ਚੱਲ ਰਹੀ ਸੀ ਕਿ ਪੇਟ ਵਿਚ ਲਡ਼ਕਾ ਜਾਂ
ਲਡ਼ਕੀ । ਸਿਹਤ ਵਿਭਾਗ ਵਲੋਂ ਨਕਲੀ ਗ੍ਰਾਹਕ ਭੇਜਿਆ ਗਿਆ ਸੀ ਅਤੇ ਸੌਦਾ ਹੋਣ ਤੇ ਉਸਨੇ ਸਾਨੂੰ ਮੈਸੇਜ ਭੇਜਿਆ।
ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਮਸ਼ੀਨ ਬਰਾਮਦ ਕੀਤੀ ਹ। 30000 ਰੁਪਏ
ਦੀ ਨਗਦੀ ਵੀ ਬਰਾਮਦ ਕੀਤੀ ਹੈ। ਮਸ਼ੀਨ ਨੂੰ ਚਲਾਉਣ ਵਾਲੇ ਇਕ ਔਰਤ ਵੀ ਕਾਬੂ ਕੀਤੀ ਗਈ ਹੈ।