ਮੰਗਾਂ ਨਾ ਮੰਨਣ ਦੀ ਸੂਰਤ "ਚ 1 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਲਾਵਾਂਗੇ ਪੱਕਾ ਮੋਰਚਾ: ਕਾਂਝਲਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 18 ਮਈ 2022 - ਲੋੜਵੰਦਾਂ ਲਈ ਭੇਜੇ ਰਾਸ਼ਨ ਤੇ ਪੰਜਾਬ ਸਰਕਾਰ ਵੱਲੋਂ ਆਟੇ ਦਾ ਐਲਾਨ ਕਰਨ ਉਪਰੰਤ ਇਸ ਸਕੀਮ ਨੂੰ ਘਰ ਘਰ ਪਹੁੰਚਾਉਣ ਦੇ ਫੈਸਲੇ ਨਾਲ ਅਤੇ ਆਟੇ ਦੇ ਫੈਸਲੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਤੇ 670 ਕਰੋੜ ਰੁਪਏ ਦਾ ਸਲਾਨਾ ਵਾਧੂ ਬੋਝ ਪਵੇਗਾ।ਇਹ ਫੈਸਲਾ ਤੁਰੰਤ ਬਦਲਿਆ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਡਿਪੂ ਫੈਡਰੇਸ਼ਨ ਰਜਿ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕੀ ਕੀਤਾ।
ਉਨ੍ਹਾਂ ਕਿਹਾ ਕਿ ਘਰ ਘਰ ਅਾਟਾ ਪਹੁੰਚਾਉਣ ਦੇ ਵਿਰੋਧ ਅਤੇ ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ 16 ਮਈ ਨੂੰ ਸਮੂਹ ਡਿੱਪੂ ਹੋਲਡਰਾਂ ਨੇ ਅਨਾਜ ਭਵਨ ਵਿਖੇ ਰੋਸ ਧਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਅਤੇ ਫੂਡ ਸਹਾਇਕ ਡਾਇਰੈਕਟਰ ਨੂੰ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਰਹਿਨੁਮਾਈ ਹੇਠ ਮੰਗ ਪੱਤਰ ਦਿੱਤਾ ।
ਸੂਬਾ ਪ੍ਰਧਾਨ ਕਾਂਝਲਾ ਦੇ ਸਮੂਹ ਡਿੱਪੂ ਹੋਲਡਰਾਂ ਨੇ ਇਸ ਮੌਕੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਫੂਡ ਸਪਲਾਈ ਦੇ ਸਹਾਇਕ ਡਾਇਰੈਕਟਰ ਨੇ ਸਮੂਹ ਡਿੱਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੈ ਕੇ 15 ਦਿਨਾਂ ਵਿੱਚ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ 31 ਮਈ ਤੱਕ ਮੰਗਾਂ ਮੰਨਣ ਦਾ ਭਰੋਸਾ ਦਿੱਤਾ ।ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲਾ ਬਕਾਇਆ ਪਰਸਨਲ ਮਸ਼ੀਨਾਂ ਤੇ ਲੋਡ ਅਣ ਲੋਡ ਆਦਿ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ 1 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਇਆ ਲਾਇਆ ਜਾਵੇਗਾ।