← ਪਿਛੇ ਪਰਤੋ
ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਚੰਡੀਗੜ੍ਹ, 19 ਮਈ, 2022: ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹੜਤਾਲ ਅੱਜ 19 ਮਈ ਨੂੰ ਵੀ ਜਾਰੀ ਰੱਖੀ ਹੋਈ ਹੈ। ਮੁਲਾਜ਼ਮ ਤਨਖ਼ਾਹਾਂ ਦੀ ਮੰਗ ਨੁੰ ਲੈ ਕੇ ਹੜਤਾਲ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅੱਧਾ ਮਈ ਵੀ ਲੰਘ ਗਿਆਹੈ ਤੇ ਹਾਲੇ ਤੱਕ ਅਪ੍ਰੈਲ ਦੀ ਤਨਖ਼ਾਹ ਨਹੀਂ ਮਿਲੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਬੀਆਂ ਲਈ ਸਫ਼ਰ ਮੁਫ਼ਤ ਕਰਨ ਦੇ 270 ਕਰੋੜ ਰੁਪਏ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਨੂੰ ਅਦਾ ਨਹੀਂ ਕੀਤੇ ਗਏ ਜਿਸ ਕਾਰਨ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੀ।
Total Responses : 940