ਚੋਣ ਚਰਚਾ: ਆਪ ਦੇ ਪੰਜਾਬ ਇੰਚਾਰਜ ਤੇ ਰਾਜ ਸਭਾ ਮੈਬਰ ਨੇ ਬਲਾਕ ਪ੍ਰਧਾਨਾਂ ਨਾਲ ਕੀਤੀ ਗੁਪਤ ਮੀਟਿੰਗ
ਨਿਗਮ ਚੋਣਾ ਵਿਚ ਸੰਗਠਨ ਦਾ ਅਹਿਮ ਰੋਲ ਹੋਏਗਾ-ਪਾਠਕ
ਜੀ ਐਸ ਪੰਨੂ
ਪਟਿਆਲਾ, 19 ਮਈ,2022: ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਮੈਂਬਰ ਰਾਜ ਸਭਾ ਡਾ: ਸੰਦੀਪ ਪਾਠਕ ਨੇ ਪਟਿਆਲਾ ਸਹਿਰੀ ਦੇ ਸਮੂਹ ਬਲਾਕ ਪ੍ਰਧਾਨਾਂ ਅਤੇ ਯੂਥ ਆਗੂਆਂ ਨਾਲ ਗੁਪਤ ਬੈਠਕ ਕੀਤੀ। ਇਸ ਦੋਰਾਨ ਪਟਿਆਲਾ ਸਹਿਰੀ ਤੋਂ ਆਪ ਦੇ ਬਲਾਕ ਪ੍ਰਧਾਨ ਰਾਜਬੀਰ ਸਿੰਘ ਚਹਿਲ, ਜਸਵਿੰਦਰ ਰਿੰਪਾ, ਰਾਜਿੰਦਰ ਮੋਹਨ ਅਤੇ ਸੁਸੀਲ ਮਿੱਡਾ ਸਮੇਤ ਯੂਥ ਆਗੂ ਸਿਮਰਨਪ੍ਰੀਤ ਸਿੰਘ ਨਾਲ ਗਲਬਾਤ ਕਰਦਿਆਂ ਸੰਦੀਪ ਪਾਠਕ ਨੇ ਹੋਂਸਲਾ ਦਿੱਤਾ ਕਿ ਅਗਾਮੀ ਨਗਰ ਨਿਗਮ ਚੋਣਾ ਦੀ ਤਿਆਰੀ ਕੀਤੀ ਜਾਵੇ। ਇਸ ਦੋਰਾਨ ਉਨਾਂ ਕਿਹਾ ਕਿ ਇਨ੍ਹਾਂ ਚੋਣਾ ਵਿਚ ਸੰਗਠਨ ਦੀ ਵੀ ਅਹਿਮ ਭੂਮਿਕਾ ਹੋਏਗੀ। ਡਾ ਪਾਠਕ ਨੇ ਕਿਹਾ ਕਿ ਜਿਸ ਤਰਾਂ ਸੰਗਠਨ ਦੇ ਹਰ ਆਹੁਦੇਦਾਰ ਨੇ ਵਿਧਾਨ ਸਭਾ ਚੋਣਾਂ ਵਿਚ ਪੂਰਾ ਤਨ ਮਨ ਧਨ ਨਾਲ ਮਿਹਨਤ ਕਰਕੇ ਸਰਕਾਰ ਲਿਆਂਦੀ ਹੈ, ਉਸ ਤਰਾਂ ਪਾਰਟੀ ਦਾ ਹਰ ਵਲੰਟੀਅਰ ਇਨ੍ਹਾਂ ਨਗਰ ਨਿਗਮ ਚੋਣਾਂ ਵਿਚ ਵੀ ਮਿਹਨਤ ਕਰੇਂਗਾ।
ਡਾ ਪਾਠਕ ਨੇ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਹੈ ਅਤੇ ਦੋ ਮਹੀਨਿਆ ਵਿਚ ਜੋ ਅਹਿਮ ਫੈਸਲੇ ਆਮ ਲੋਕਾਂ ਲਈ ਲਏ ਗਏ ਹਨ, ਉਨ੍ਹਾਂ ਫੈਸਲਿਆ ਬਾਰੇ ਆਮ ਲੋਕਾਂ ਵਿਚ ਪ੍ਰਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਨਿਗਮ ਚੋਣਾਂ ਬਾਰੇ ਤਿਆਰੀ ਸੁਰੂ ਕਰ ਦਿੱਤੀ ਜਾਏਗੀ ਅਤੇ ਜਿਸ ਵੀ ਵਲੰਟੀਅਰ ਨੇ ਸਰਕਾਰ ਬਣਾਉਣ ਵਿਚ ਪਾਰਟੀ ਦੀ ਸੇਵਾ ਕੀਤੀੇ ਹੈ, ਉਸ ਨੂੰ ਮਾਣ ਸਤਿਕਾਰ ਪੂਰਾ ਦਿੱਤਾ ਜਾਏਗਾ। ਡਾ ਪਾਠਕ ਨੇ ਕਿਹਾ ਕਿ ਪੰਜਾਬ ਵਿਚ ਖਾਸ ਕਰ ਪਟਿਆਲਾ ਅੰਦਰ ਅਗਾਮੀ ਚੋਣਾ ਲਈ ਜੋ ਉਮੀਦਵਾਰ ਚੁਣੇ ਜਾਣੇ ਹਨ, ਉਨਾਂ ਦੀ ਚੋਣ ਵਿਚ ਸੰਗਠਨ ਆਹੁਦੇਦਾਰਾਂ ਦਾ ਅਹਿਮ ਰੋਲ ਹੋਏਗਾ। ਇਸ ਲਈ ਪਾਰਟੀ ਦਾ ਕੋਈ ਵੀ ਅਹੁਦੇਦਾਰ ਨਿਰਾਸ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਹਰ ਇਕ ਵਲੰਟੀਅਰ ਅਤੇ ਆਗੂ ਤੇ ਨਿਗਾਹ ਰੱਖ ਰਹੀ ਹੈ, ਕੋਈ ਵੀ ਆਪਣੇ ਆਪ ਨੂੰ ਲਾਵਾਰਿਸ ਨਾ ਸਮਝੇ।