ਸਿੱਧੂ ਨੂੰ ਮਿਲੀ ਕਿਹੜੇ ਕੈਦੀ ਨੰਬਰ ਦੀ ਪਛਾਣ, ਕਿਵੇਂ ਬਿਤਾਈ ਰਾਤ, ਪੜ੍ਹੋ ਵੇਰਵੇ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 21 ਮਈ, 2022: ਸੁਪਰੀਮ ਕੋਰਟ ਵੱਲੋਂ 1 ਸਾਲ ਕੈਦ ਦੀ ਸੁਣਾਈ ਸਜ਼ਾ ਦੀ ਪਾਲਣਾ ਕਰਦਿਆਂ ਨਵਜੋਤ ਸਿੰਘ ਸਿੱਧੂ ਵੱਲੋਂ ਕੱਲ੍ਹ ਸਰੰਡਰ ਕਰਨ ਤੋਂ ਬਾਅਦ ਸਿੱਧੂ ਨੂੰ ਲੰਘੀ ਦੇਰ ਸ਼ਾਮ ਪਟਿਆਲਾ ਜੇਲ੍ਹ ਲਿਆਂਦਾ ਗਿਆ। ਹੁਣ ਉਸਨੂੰ ਕੈਦੀ ਨੰਬਰ 241383 ਦੀ ਪਛਾਣ ਮਿਲੀ ਹੈ। ਉਸ ਨੂੰ 15 ਗੁਣਾ 12 ਦੇ ਕਮਰੇ ਵਿਚ ਬੈਰਕ ਨੰਬਰ 10 ਵਿਚ ਰੱਖਿਆ ਗਿਆ ਹੈ। ਜਿੱਥੇ ਸਿੱਧੂ ਨੂੰ ਰੱਖਿਆ ਗਿਆ ਹੈ, ਉੱਥੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ 500 ਮੀਟਰ ਦੂਰੀ ’ਤੇ ਹੈ। ਰਾਤ ਵੇਲੇ ਸਿੱਧੂ ਨੂੰ ਜਦੋਂ ਰੋਟੀ ਖਾਣ ਨੂੰ ਦਿੱਤੀ ਗਈ ਤਾਂ ਉਹਨਾਂ ਇਹ ਕਹਿ ਕੇ ਰੋਟੀ ਨਹੀਂ ਖਾਧੀ ਕਿ ਕਣਕ ਉਹਨਾਂ ਨੁੰ ਐਲਰਜੀ ਕਰਦੀ ਹੈ। ਸਿੱਧੂ ਆਪਣੇ ਨਾਲ ਕੱਪੜੇ ਤੇਹੋਰ ਸਮਾਨ ਲੈ ਕੇ ਆਏ ਹਨ ਪਰ ਇੱਥੇ ਉਹਨਾਂ ਨੂੰ ਚਿੱਟੇ ਕੱਪੜੇ ਪਾਉਣ ਨੂੰ ਦਿੱਤੇ ਗਏ ਹਨ ਜੋ ਕਿ ਕੈਦੀ ਦੀ ਵਰਦੀ ਹੁੰਦੀ ਹੈ।