ਗੁਲਾਬੀ ਸੁੰਡੀ ਤੋਂ ਡਰਨ ਦੀ ਥਾਂ ਚੇਤਨਾ ਨਾਲ ਮੁਕਾਬਲੇ ਦੀ ਲੋੜ: ਜਾਵੇਡਕਰ
ਅਸ਼ੋਕ ਵਰਮਾ
ਬਠਿੰਡਾ,21ਮਈ2022:ਜਪਾਨ ਦੀ ਕੀਟਨਾਸ਼ਕ ਨਿਰਮਾਤਾ ਕੰਪਨੀ ਸੁਮੀਟੋਮੋ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ ਨਰਮੇ ਕਪਾਹ ਦੀ ਫਸਲ ਨੂੰ ਲੱਗਣ ਵਾਲੀ ਗੁਲਾਬੀ ਸੁੰਡੀ ਤੇ ਕਾਬੂ ਪਾਇਆ ਜਾ ਸਕਦਾ ਹੈ ਸਿਰਫ ਕਿਸਾਨਾਂ ਨੂੰ ਇਸ ਸਬੰਧ ’ਚ ਜਾਗਰੂਕ ਹੋਣ ਦੀ ਲੋੜ ਹੈ। ਇਹ ਦਾਅਵਾ ਕਰਦਿਆਂ ਕੰਪਨੀ ਦੇ ਨਾਰਥ ਹੈਡ ਸੁਨੀਲ ਜਾਵੇਡਕਰ, ਉੱਤਰੀ ਖੇਤਰ ਦੇ ਵਾਈਸ ਪ੍ਰੈਜ਼ੀਡੈਂਟ ਗਗਨਪ੍ਰੀਤ ਸਿੰਘ ਅਤੇ ਪੰਜਾਬ ਦੇ ਰਾਜਸਥਾਨ ਵਿਚਲੀ ਕਪਾਹ ਪੱਟੀ ਦੇ ਖੇਤਰੀ ਮੈਨਜਰ ਜਸਪਾਲ ਸਿੰਘ ਨੇ ਕਿਹਾ ਕਿ ਅਸਲ ’ਚ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਪੈਦਾਇਸ਼ ਅਤੇ ਇਸ ਦੇ ਨੁਕਸਾਨ ਕਰਨ ਦੇ ਢੰਗ ਤਰੀਕਿਆਂ ਬਾਰੇ ਜਾਨਣਾ ਬਹੁਤ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ ਬੀਜਣ ਦੇ 40 ਤੋਂ 70 ਦਿਨ ਦਾ ਸਮਾਂ ਅਤੀਸੰਵੇਦਨਸ਼ੀਲ ਹੁੰਦਾ ਹੈ ਕਿਉਂਕਿ ਇਸ ਦੌਰਾਨ ਫਸਲ ਨੂੰ ਫੁੱਲ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਪੈਦਾਇਸ਼ ਵੀ ਇੰਨ੍ਹਾਂ ਦਿਨਾਂ ਦੌਰਾਨ ਹੀ ਹੁੰਦੀ ਹੈ। ਇਸ ਲਈ ਇਸ ਅਰਸੇ ’ਚ ਪੂਰੀ ਚੌਕਸੀ ਵਰਤਣ ਅਤੇ ਨਰਮੇ ਦਾ ਸਰਵੇਖਣ ਕਰਦੇ ਰਹਿਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹੀਂ ਦਿਨੀ ਕਿਸਾਨਾਂ ਨੂੰ ਸੁਮੀਟੋਮੋ ਕੰਪਨੀ ਦੀ ਕੀਟਨਾਸ਼ਕ ‘ਡੈਲਟਾਨ’ ਦੀਆਂ 15-15 ਦਿਨਾਂ ਦੇ ਵਕਫੇ ਦੌਰਾਨ 300 ਮਿਲੀਲਿਟਰ ਪ੍ਰਤੀ ਏਕੜ ਦੀਆਂ ਤਿੰਨ ਸਪਰੇਆਂ ਕਰਨੀਆਂ ਚਾਹੀਦੀਆਂ ਹਨ।
ਉਨ੍ਹਾਂ ਆਖਿਆ ਕਿ ਡੈਲਟਾਨ ਗੁਲਾਬੀ ਸੁੰਡੀ ਦੀ ਉਤਪਤੀ ਨੂੰ ਸ਼ੁਰੂ ਵਿੱਚ ਹੀ ਖਤਮ ਕਰ ਦੇਵੇਗੀ ਜਿਸ ਨਾਲ ਨਰਮੇ ਦਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਜੇਕਰ ਗੁਲਾਬੀ ਸੁੰਡੀ ਇੱਕ ਵਾਰ ਟੀਂਡੇ ਦੇ ਅੰਦਰ ਦਾਖਲ ਹੋ ਗਈ ਤਾਂ ਡੈਲਟਾਨ ਛੱਡੋ ਕੁੱਝ ਵੀ ਛਿੜਕਿਆ ਜਾਵੇ ਉਹ ਕਾਰਗਰ ਨਹੀਂ ਰਹੇਗਾ ਕਿਉਂਕਿ ਅਜਿਹੀ ਕੋਈ ਦਵਾਈ ਨਹੀਂ ਬਣੀ ਜੋ ਅੰਦਰ ਬੈਠੀ ਸੁੰਡੀ ਨੂੰ ਮਾਰ ਸਕੇ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਗੁਲਾਬੀ ਸੁੰਡੀ ਨੇ ਟੀਂਡਿਆਂ ਤੇ ਹਮਲਾ ਕੀਤਾ ਸੀ ਜਿਸ ਕਰਕੇ ਬਠਿੰਡਾ ਅਤੇ ਮਾਨਸਾ ਜਿਲਿ੍ਹਆਂ ਵਿਚਲੀ ਕਾਟਨ ਬੈਲਟ ’ਚ 30 ਫੀਸਦੀ ਤੋਂ ਵੱਧ ਨਰਮਾ ਨੁਕਸਾਨਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਡੈਲਟਾਨ ਕੀਟਨਾਸ਼ਕ ਦਾ ਤਜ਼ਰਬਾ ਪੂਰੀ ਤਰਾਂ ਸਫਲ ਹੈ ਜਿਸ ਕਰਕੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋ ਸਾਲ ਦੀ ਪਰਖ ਉਪਰੰਤ ਹੀ ਇਸ ਦੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਹੈ ਜਦੋਂਕਿ ਨਿਯਮ ਤਿੰਨ ਸਾਲ ਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦੇ ਹੋਏ ਨੁਕਸਾਨ ਨੂੰ ਦੇਖਦਿਆਂ ਕਿਸਾਨ ਇਸ ਵਾਰ ਨਰਮਾ ਕਪਾਹ ਬੀਜਣ ਤੋਂ ਬੁਰੀ ਤਰਾਂ ਡਰੇ ਹੋਏ ਹਨ। ਉਨ੍ਹਾਂ ਆਖਿਆ ਕਿ ਇਸੇ ਕਾਰਨ ਹੀ ਕੰਪਨੀ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਉਹ ਹੁਣ ਵੀ ਉਹ ਦਾਅਵੇ ਨਾਲ ਆਖਦੇ ਹਨ ਕਿ ਕਿਸਾਨ ਗੁਲਾਬੀ ਸੁੰਡੀ ਦੇ ਨੁਕਸਾਨ ਕਰਨ ਸਬੰਧੀ ਚੇਤੰਨ ਹੋਣ ਤਾਂ ਫਸਲ ਦੇ ਨੁਕਾਸਨ ਨੂੰ ਰੋਕਿਆ ਜਾ ਸਕਦਾ ਹੈ। ਕੰਪਨੀ ਦੇ ਨਾਰਥ ਹੈਡ ਸੁਨੀਲ ਜਾਵੇਡਕਰ ਨੇ ਕਿਹਾ ਕਿ ਗੁਲਾਬੀ ਸੁੰਡੀ ਨੇ ਜਦੋਂ ਮਹਾਂਰਾਸ਼ਟਰ ਆਦਿ ਰਾਜਾਂ ’ਚ ਤਬਾਹੀ ਮਚਾਈ ਸੀ ਤਾਂ ਕੰਪਨੀ ਨੇ ਇਸੇ ਤਰਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਸੀ ਜਿਸ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਤੋਂ ਡਰਨ ਦੀ ਬਜਾਏ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨਾਲ ਇਸ ਦੁ ਮੁਕਾਬਲਾ ਕਰਨ ਦੀ ਅਪੀਲ ਵੀ ਕੀਤੀ ਹੈ।