← ਪਿਛੇ ਪਰਤੋ
ਨੌਜਵਾਨ ਦੀ ਨਹਾਉਂਦੇ ਹੋਏ ਡੁੱਬ ਜਾਣ ਕਾਰਨ ਮੌਤ
ਨਵਾਂਸ਼ਹਿਰ 21 ਮਈ 2022 - ਬੀਤੇ ਦਿਨ ਵੀਜ਼ਾ ਲੱਗਣ ਦੀ ਖੁਸ਼ੀ ਵਿਚ ਆਪਣੇ ਦੋਸਤਾਂ ਨਾਲ ਮੱਥਾ ਟੇਕਣ ਹਿਮਾਚਲ ਪ੍ਰਦੇਸ਼ ਗਏ ਨੌਜਵਾਨ ਦੀ ਨਹਾਉਂਦੇ ਹੋਏ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਕਾਹਮਾ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 25 ਸਾਲਾਂ ਨੋਜਵਾਨ ਪ੍ਰਦੀਪ ਕੁਮਾਰ ਦਾ ਵਿਦੇਸ਼ ਦਾ ਵੀਜ਼ਾ ਲੱਗਿਆ ਸੀ ਜਿਸ ਕਾਰਨ ਉਹ ਬਹੁਤ ਖੁਸ਼ ਸੀ।ਅਤੇ ਆਪਣੇ ਦੋਸਤਾਂ ਨਾਲ ਬਾਬਾ ਬਲਾਕ ਨਾਥ ਮੱਥਾ ਟੇਕਣ ਗਿਆ ਸੀ ਅਤੇ ਸ਼ਿਵਾ ਦੇ ਮੰਦਰ ਨਹਾਉਂਦੇ ਹੋਏ ਉਹ ਡੁੱਬ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ ਜਿਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਵੀਜ਼ਾ ਲੱਗਣ ਅਤੇ ਬਾਹਰ ਜਾਣ ਦੀ ਖੁਸ਼ੀ ਪਰਿਵਾਰ ਅਤੇ ਪਿੰਡ ਵਾਸੀਆਂ ਲਈ ਮਾਤਮਵਿਚ ਬਦਲ ਗਈ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਦੀਪ ਆਪਣੀਆਂ ਤਿੰਨ ਭੈਣਾਂ ਦਾ ਇੱਕਲੋਤਾ ਭਰਾ ਸੀ।ਅੱਜ ਮ੍ਰਿਤਕ ਪ੍ਰਦੀਪ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Total Responses : 108