← ਪਿਛੇ ਪਰਤੋ
ਸਕੂਲ ਵਿਚ ਨੌਜਵਾਨ ਵਲੋਂ ਜ਼ਹਿਰੀਲੀ ਵਸਤੂ ਨਿਗਲਣ ਨਾਲ ਹਾਲਤ ਵਿਗੜੀ
ਕਪੂਰਥਲਾ 21 ਮਈ 2022- ਫਗਵਾੜਾ ਦੇ ਗਊਸ਼ਾਲਾ ਰੋਡ ਉਪਰ ਪੈਂਦੇ ਲੜਕੀਆਂ ਦੇ ਸਕੂਲ ਵਿਚ ਇਕ ਨੌਜਵਾਨ ਵਲੋਂ ਜ਼ਹਿਰੀਲੀ ਵਸਤੂ ਨਿਗਲ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ। ਨੌਜਵਾਨ ਲਵਪ੍ਰੀਤ ਸਿੰਘ ਦੀ ਬੇਹੋਸ਼ੀ ਦੀ ਖ਼ਬਰ ਕੰਟਰੋਲ ਰੂਮ ਨੇ ਫਗਵਾੜਾ ਪੁਲਿਸ ਨੂੰ ਦਿੱਤੀ।ਖ਼ਬਰ ਮਿਲਦਿਆਂ ਹੀ ਫਗਵਾੜਾ ਪੁਲਿਸ ਨੇ ਉਸਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਜਿਥੇ ਉਸਦੀ ਹਾਲਾਤ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਨੇ ਉਸਦੀ ਨਾਜ਼ੁਕ ਹਾਲਾਤ ਵੇਖ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਹੈ। ਪੁਲਿਸ ਵਲੋਂ ਹੁਣ ਅਗੇਰੀ ਕਾਰਵਾਈ ਸ਼ੂਰ ਕਰ ਦਿੱਤੀ ਹੈ ਜਿਸ ਵਿਚ ਸਕੂਲ ਪ੍ਰਸ਼ਾਸਨ ਅਤੇ ਪਰਵਾਰਿਕ ਮੈਬਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਲੜਕੀਆਂ ਦੇ ਸਕੂਲ ਕਿਸਨੂੰ ਮਿਲਣ ਆਇਆ ਸੀ ਅਤੇ ਉਸਨੇ ਇਹ ਖੌਫਨਾਕ ਕਦਮ ਕਿਉਂ ਚੁਕਿਆ।
Total Responses : 942