ਮਾਉਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਲਗਾਇਆ ਫਨਆਈਸਲੈਂਡ ਦਾ ਟੂਰ
ਦੀਪਕ ਗਰਗ
ਕੋਟਕਪੂਰਾ / ਫਰੀਦਕੋਟ 22 ਮਈ 2022- ਸਾਥਨਿਕ ਸ਼ਹਿਰ ਦੀ ਨਾਮਵਰ ਸੰਸਥਾ ਮਾਉੰਟ ਲਿਟਰਾ ਜ਼ੀ ਸਕੂਲ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਫਨਆਈਸਲੈਂਡ, ਤਲਵੰਡੀ ਭਾਈ ਦੇ ਟੂਰ ਦਾ ਆਯੋਜਨ ਗਿਆ | ਸਕੂਲ ਦੇ ਚੇਅਰਮੈਨ ਇੰਜੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਠਾਕੁਰ ਜੀ ਨੇ ਟ੍ਰਿਪ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਖ਼ੁਸ਼ੀ ਨਾਲ ਰਵਾਨਾ ਕੀਤਾ| ਇਸ ਟੂਰ ਵਿੱਚ ਬੱਚਿਆਂ ਨੇ ਵਾਟਰ ਪਾਰਕ ਵਿੱਚ ਠੰਡੇ ਪਾਣੀ ਦੀਆਂ ਫੁਹਾਰਾਂ ਵਿੱਚ ਖ਼ੂਬ ਆਨੰਦ ਮਾਣਿਆ ਨਾਲ ਹੀ ਵੱਖ – ਵੱਖ ਝੂਲਿਆਂ ਉੱਪਰ ਝੂਟੇ ਲੈ ਕੇ ਅਤੇ ਫਾਈਵ –ਡੀ ਮੂਵੀ ਦੇਖ ਕੇ ਆਪਣਾ ਮਨੋਰੰਜਨ ਕੀਤਾ|
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਹਾਰਰ ਹਾਊਸ ਵਿੱਚ ਬਹੁਤ ਮਸਤੀ ਕੀਤੀ ਅਤੇ ਹੋਰ ਬਹੁਤ ਸਾਰੀਆਂ ਰੋਮਾਚਕ ਗਤੀਵਧਿਆਂ ਦਾ ਵੀ ਲੁਤਫ਼ ਉਠਾਇਆ |ਅੰਤ ਵਿੱਚ ਵਿਦਿਆਰਥੀਆਂ ਨੂੰ ਪੀਵੀਆਰ ਥੀਏਟਰ ਵਿੱਚ ਫਿਲਮ ਵੀ ਦਿਖਾਈ ਗਈ | ਸਕੂਲ ਵਾਪਿਸ ਪਰਤ ਆਉਣ ਤੇ ਸਕੂਲ ਦੇ ਚੇਅਰਮੈਨ ਇੰਜੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਠਾਕੁਰ ਜੀ ਨੇ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੇਖਦੇ ਹੋਏ ਕਿਹਾ ਕਿ ਭਵਿੱਖ ਵਿੱਚ ਇਸ ਪ੍ਰਕਾਰ ਦੇ ਟੂਰਾਂ ਆਯੋਜਿਤ ਕੀਤੇ ਜਾਣਗੇ|