ਹਲਕਾ ਰਾਜਪੁਰਾ ਤੋਂ ਸੀਨੀਅਰ ਵਕੀਲਾਂ ਦੇ ਵਫਦ ਨੇ `ਆਪ` ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨਾਲ ਕੀਤੀ ਮੁਲਾਕਾਤ
ਕੁਲਵੰਤ ਸਿੰਘ ਬੱਬੂ
- ਪੰਜਾਬ ਸਰਕਾਰ ਪੰਜਾਬ ਸੂਬੇ ਅੰਦਰ ਹਰੇਕ ਵਰਗ ਦੇ ਹਿੱਤਾਂ ਨੂੰ ਧਿਆਨ `ਚ ਰੱਖਦਿਆਂ ਫੈਸਲੇ ਲੈ ਰਹੀ ਹੈ-ਕੰਗ
ਰਾਜਪੁਰਾ, 21 ਮਈ 2022 - ਹਲਕਾ ਰਾਜਪੁਰਾ ਤੋਂ ਸੀਨੀਅਰ ਐਡਵੋਕੇਟ ਤੇਜ਼ਬੀਰ ਸਿੰਘ ਜੈਲਦਾਰ, ਐਡਵੋਕੇਟ ਇਕਬਾਲ ਸਿੰਘ ਕੰਬੋਜ਼ ਤੇ ਐਡਵੋਕੇਟ ਰੋਹਿਤ ਕੁਮਾਰ ਦੇ ਵਫਦ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਸੀਨੀਅਰ ਆਗੂ ਮਾਲਵਿੰਦਰ ਸਿੰਘ ਕੰਗ ਦੇ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਥੇ ਹਰੇਕ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲੇ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਤਹਿਤ ਸਰਕਾਰ ਬਣਨ ਦੇ ਪਹਿਲੇ 3 ਮਹੀਨਿਆਂ `ਚ ਹੀ ਵੱਖ-ਵੱਖ ਸਰਕਾਰੀ ਵਿਭਾਗਾਂ `ਚ ਖਾਲੀ ਪਈ ਅਸਾਮੀਆਂ ਨੂੰ ਭਰਨ ਦੀ ਮਨਜੂਰੀ ਦੇਣ ਨਾਲ ਜਿਥੇ ਨੌਜਵਾਨਾਂ ਨੁੰ ਰੁਜ਼ਗਾਰ ਪ੍ਰਾਪਤ ਕਰਨ ਦਾ ਅਵਸਰ ਮਿਲੇਗਾ ਉਥੇ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਵੀ ਵਧੀਆ ਉਪਰਾਲਾ ਹੈ। ਝੌਨੇ ਦੀ ਸਿੱਧੀ ਬਿਜ਼ਾਈ ਸਬੰਧੀ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਬੋਨਸ ਦੇਣ ਦੇ ਦਿੱਤੇ ਬਿਆਨ ਤੇ ਪਾਸ ਕੀਤੇ ਕਰੋੜਾਂ ਰੁਪਏ ਦੇ ਬਜ਼ਟ ਨਾਲ ਜਿਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ ਉਥੇ ਕਿਸਾਨਾਂ ਨੂੰ ਝੌਨੇ ਦੀ ਨਵੀ ਤਕਨੀਕ ਨਾਲ ਜੁੜਨ ਤੇ ਹੋਰ ਬਦਲਵੀਆਂ ਫਸਲਾਂ ਦੀ ਪੈਦਾਵਾਰ ਕਰਨ ਦਾ ਮੌਕੇ ਮਿਲੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਿਆਂ ਜਿਹੜੇ ਵੀ ਫੈਸਲੇ ਲੈ ਰਹੀ ਹੈ ਦੀ ਚੁਫੇਰਿਓ ਸਲਾਘਾ ਹੋ ਰਹੀ ਹੈ। ਇਸ ਦੌਰਾਨ ਸੀਨੀਅਰ ਐਡਵੋਕੇਟ ਇਕਬਾਲ ਸਿੰਘ ਕੰਬੋਜ਼ ਤੇ ਐਡਵੋਕੇਟ ਤੇਜ਼ਬੀਰ ਸਿੰਘ ਜੈਲਦਾਰ ਨੇ ਮਾਲਵਿੰਦਰ ਸਿੰਘ ਕੰਮ ਨੂੰ ਪਾਰਟੀ ਦਾ ਮੁੱਖ ਬੁਲਾਰਾ ਚੁਣੇ ਜਾਣ ਦੀਆਂ ਵਧਾਈਆਂ ਦਿੰਦਿਆ ਕਿਹਾ ਕਿ ਸ੍ਰ. ਕੰਗ ਰੋਜਾਨਾ ਪੰਜਾਬ ਸੂਬੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਮਕਸਦ ਨਾਲ ਰੋਜਾਨਾ ਵੱਖ-ਵੱਖ ਟੀ.ਵੀ ਚੈਨਲਾਂ ਦੇ ਰਾਹੀ ਡਬੇਟ `ਚ ਪਾਰਟੀ ਦੇ ਹੱਕ `ਚ ਅਵਾਜ਼ ਬੁਲੰਦ ਕਰ ਰਹੇ ਹਨ ਉਥੇ ਕਈ ਅਹਿੰਮ ਮੁੱਦਿਆਂ ਦੇ ਹੱਲ ਲਈ ਪੰਜਾਬ ਸਰਕਾਰ ਤੱਕ ਉਨ੍ਹਾਂ ਦੀ ਅਵਾਜ਼ ਪਹੁੰਚਾਉਣ ਬਦਲੇ ਵਧਾਈ ਦੇ ਪਾਤਰ ਹਨ। ਉਨ੍ਹਾਂ ਵੱਲੋਂ ਮਾਲਵਿੰਦਰ ਸਿੰਘ ਕੰਗ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਵਾਅਦਾ ਕੀਤਾ।