ਗੱਡੀ ਪਲਟੀ ਖਾਕੇ ਖ਼ਤਾਨਾਂ ਵਿਚ ਡਿੱਗੀ, ਤਿੰਨ ਜ਼ਖਮੀ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 24 ਮਈ 2022- ਨਵਾਂਸ਼ਹਿਰ ਫਗਵਾੜਾ ਮੁੱਖ ਮਾਰਗ ਉਪਰ ਪੈਂਦੇ ਪਿੰਡ ਕਾਹਮਾ ਲਾਗੇ ਇਕ ਸਵਿਫਟ ਗੱਡੀ ਦੇ ਪਲਟ ਜਾਣ ਨਾਲ 2 ਔਰਤਾਂ ਜਖਮੀ ਅਤੇ ਇਕ ਲੜਕੀ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਕੁਝ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਮ 5 ਵਜੇ ਦੇ ਆਸ ਪਾਸ ਵਾਪਰਿਆ ਜਦੋ ਗੱਡੀ ਨੰਬਰ ਪੀ ਬੀ 65 ਏ ਜੇ 7150 ਸਵਾਰ ਔਰਤਾਂ ਨਵਾਂਸ਼ਹਿਰ ਸਾਇਡ ਤੋਂ ਜਲੰਧਰ ਵੱਲ ਜਾ ਰਹੀ ਸੀ । ਜਿਵੇਂ ਹੀ ਕਾਰ ਸਵਾਰ ਕਾਹਮਾ ਲਾਗੇ ਪਹੁੰਚੇ ਤਾਂ ਗੱਡੀ ਸੰਤੁਲਤ ਗੁਆ ਕੇ ਪਲਟੀਆ ਖਾਦੀ ਦੂਸਰੇ ਪਾਸੇ ਸੜਕ ਲਾਗੇ ਖੇਤਾਂ ਵਿਚ ਜਾ ਡਿੱਗੀ ।
ਗੱਡੀ ਵਿਚ ਸਵਾਰ 19 ਸਾਲਾਂ ਲੜਕੀ ਵੀ ਪਿਛਲੀ ਖਿੜਕੀ ਖੁੱਲਣ ਨਾਲ ਹਵਾ ਵਿਚ ਉਛਲਦੀ ਸੜਕ ਵਿਚ ਜਾ ਡਿੱਗੀ ਜਿਨ੍ਹਾਂ ਨੂੰ ਮੌਕੇ ਉਪਰ ਮੌਜੂਦ ਲੋਕਾਂ ਨੇ ਜਖਮੀ ਹਾਲਾਤ ਵਿਚ ਹਸਪਤਾਲ ਪਹੁੰਚਿਆ। ਮੌਕੇ ਉਪਰ ਬੰਗਾ ਸਿਟੀ ਪੁਲਿਸ ਦੇ ਐਡੀਸ਼ਨਲ ਐਸ ਐਚ ਓ ਮਹਿੰਦਰ ਪਾਲ ਨੇ ਟੀਮ ਨਾਲ ਕਾਰ ਨੂੰ ਕਬਜੇ ਵਿਚ ਲੈ ਕੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਂ।ਖ਼ਬਰ ਲਿਖੇ ਜਾਣ ਤੱਕ ਜਖਮੀ ਤਿੰਨੇ ਔਰਤਾਂ ਨੂੰ ਕਿਥੇ ਅਤੇ ਕਿਹੜੇ ਹਸਪਟਾਲ ਲੈ ਕੇ ਗਏ ਹਨ ਕੋਈ ਜਾਣਕਾਰੀ ਨਹੀਂ ਮਿਲ ਸਕੀ ਅਤੇ ਨਾ ਹੀ ਉਹਨਾਂ ਦਾ ਨਾਂ ਪਤਾ ਲੱਗ ਸਕਿਆ ।