ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਸਕੂਲ ਪੱਧਰ ਤੇ ਕਰਵਾਏ ਗਏ
- AKAM (Azadi ka Amrit Mohatsav) ਅਧੀਨ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਮੁਕਾਬਲੇ 2022-23
ਫਿਰੋਜਪੁਰ, 24 ਮਈ 2022 -
ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਪੰਜਾਬ ਸਰਕਾਰ ਦੀਆਂ
ਹਦਾਇਤਾਂ ਅਨੁਸਾਰ AKAM (Azadi ka Amrit Mohatsav) ਅਧੀਨ ਸ਼ਹੀਦ ਸ. ਕਰਤਾਰ ਸਿੰਘ
ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸਕੂਲ ਪੱਧਰੀ ਮਕਾਬਲੇ ਜੋ ਕਿ ਮਾਨਯੋਗ ਡਿਪਟੀ
ਕਮਿਸ਼ਨਰ ਸ੍ਰੀਮਤੀ ਅਮ੍ਰਿਤਾ ਸਿੰਘ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ. ਚਮਕੌਰ
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ, ਸ਼੍ਰੀ ਰਾਜੀਵ ਛਾਬੜਾ ਜਿਲ੍ਹਾ ਸਿੱਖਿਆ
ਅਫਸਰ (ਐ.ਸਿ) ਫਿਰੋਜਪੁਰ, ਸ੍ਰੀ ਕੋਮਲ ਅਰੌੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ),
ਸ. ਲਖਵਿੰਦਰ ਸਿੰਘ ਅਤੇ ਸ੍ਰੀ ਸੰਦੀਪ ਕੁਮਾਰ ਜ਼ਿਲ੍ਹਾ ਨੋਡਲ ਇੰਚਾਰਜ ਅਤੇ ਸ੍ਰੀ ਅਕਸ਼
ਕੁਮਾਰ ਡੀ.ਐਮ ਸਪੋਰਟਸ ਵੱਲੋਂ ਜ਼ਿਲ੍ਹੇ ਦੇ 11 ਬਲਾਕਾਂ ਨੂੰ ਵੱਖ-ਵੱਖ ਗਤੀਵਿਧੀਆ
ਪੇਟਿੰਗ ਮੁਕਾਬਲੇ, ਸਲੋਗਨ ਲਿਖਣ ਮੁਕਾਬਲੇ, ਲੇਖ ਰਚਨਾ ਮੁਕਾਬਲੇ, ਗੀਤ ਗਾਇਨ ਮੁਕਾਬਲੇ
ਅਤੇ ਕਵਿਤਾ ਮੁਕਾਬਲੇ ਜੋ ਕਿ ਸਹੀਦ ਸ. ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ, ਦੇਸ਼ ਭਗਤੀ
ਨਾਲ ਸਬੰਧਤ ਵਿਸ਼ਿਆ ਤੇ ਕਰਵਾਏ ਗਏ ।
ਇਹਨਾ ਮੁਕਾਬਲਿਆਂ ਵਿਚ ਜਿਲ੍ਹੇ ਦੇ ਸਮੂਹ ਸਰਕਾਰੀ
ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਲਗਪਗ 2000 ਵਿਦਿਆਰਥੀਆਂ ਨੇ ਭਾਗ
ਲਿਆ ਅਤੇ ਜਿਹਨਾ ਵਿਚੋਂ ਕੁਝ ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ
ਕੀਤਾ। ਇਹਨਾ ਮੁਕਾਬਲਿਆ ਵਿਚ ਸਮੂਹ ਬਲਾਕ ਨੌਡਲ ਅਫਸਰ ਵਲੋਂ ਵਿਸ਼ੇਸ ਯੋਗਦਾਨ ਪਾਇਆ
ਗਿਆ । ਸ. ਲਖਵਿੰਦਰ ਸਿੰਘ ਅਤੇ ਸ੍ਰੀ ਸੰਦੀਪ ਕੁਮਾਰ ਜ਼ਿਲ੍ਹਾ ਨੋਡਲ ਇੰਚਾਰਜ ਵੱਲੋਂ
ਵੱਖ-ਵੱਖ ਬਲਾਕਾਂ ਲਈ ਟੈਕਨੀਕਲ ਟੀਮ ਬਣਾਈ ਗਈ ਜਿਸ ਵਿਚ ਸ. ਸੁਖਚੈਨ ਸਿੰਘ ਸਟੈਨੋ,
ਮਿਸ ਬਲਜੀਤ ਕੌਰ ਡਾਟਾ ਐਂਟਰੀ ਓਪਰੇਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ)
ਫਿਰੋਜਪੁਰ, ਸ. ਅਸ਼ਵਿਦੰਰ ਸਿੰਘ, ਸ੍ਰੀ ਵਰਿੰਦਰ ਸਿੰਘ, ਸ੍ਰੀ ਇੰਦਰਦੀਪ ਸਿੰਘ, ਸ੍ਰੀ
ਜਰਨੈਲ ਸਿੰਘ, ਸ਼੍ਰੀਮਤੀ ਸਵੇਤਾ ਗੋਇਲ, ਸ੍ਰੀ ਦੀਪਕ ਮਠਵਾਲ ਵੱਲੋਂ ਵਿਸ਼ੇਸ ਤੌਰ ਅਤੇ
ਸਮੂਹ ਸੂਕਲ ਮੁੱਖੀਆਂ, ਅਧਿਆਪਕਾਂ ਵੱਲੋਂ ਵੀ ਯੋਗਦਾਨ ਪਾਇਆ ਗਿਆ।