ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਵੱਲੋਂ ਆਪਣੇ ਹੀ ਮੰਤਰੀ ਨੂੰ ਟੰਗਣ ਬਾਰੇ ਪੁਰਾਣੀ ਵੀਡੀਓ ਕੀਤੀ ਸਾਂਝੀ, ਵੇਖੋ ਵੀਡੀਓ
ਚੰਡੀਗੜ੍ਹ, 26 ਮਈ, 2022: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ 7 ਅਪ੍ਰੈਲ 2022 ਨੂੰ ਧਰਨੇ ’ਤੇ ਦਿੱਤੇ ਭਾਸ਼ਣ ਦੀ ਵੀਡੀਓ ਸਾਂਝੀ ਕੀਤੀ ਹੈ ਤੇ ਟਿੱਪਣੀ ਕੀਤੀ ਹੈ ਕਿ ਇਸ ਭਾਸ਼ਣ ਨੂੰ ਸੁਣ ਕੇ ਪੜਚੋਲ ਕਰੋ।
ਵੀਡੀਓ ਵਿਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਜਿਵੇਂ ਸੁੱਚਾ ਸਿੰਘ ਛੋਟੇਪੁਰ ਟੰਗਿਆ ਸੀ, ਉਸੇ ਤਰੀਕੇ ਇਹ ਆਪਣੇ ਮੰਤਰੀ ਵੀ ਟੰਗਣਗੇ ਤੇ ਇਕ ਦੋ ਵਿਧਾਇਕ ਵੀ ਟੰਗਣਗੇ ਤੇ ਫਿਰ ਪਾਰਲੀਮਾਨੀ ਚੋਣਾਂ ਲੜਨਗੇ। ਇਹ ਡਰਾਮੇ ’ਤੇ ਆਧਾਰਿਤ ਹੈ ਸਾਰਾ ਕੰਮ। ਸਾਰਾ ਮੋਟਾ ਮਾਲ ਦਿੱਲੀ ਇਕੱਠਾ ਕਰਨਾ ਹੈ। ਇਹਨਾਂ ਨੂੰ ਕਹਿਣਗੇ ਤੁਸੀਂ ਇਮਾਨਦਾਰ ਰਹੋ।