ਦਿਹਾੜੀਦਾਰਾਂ, ਕਿਸਾਨਾਂ ਅਤੇ ਭੱਠਾ ਮਜ਼ਦੂਰਾਂ, ਯੂਨੀਅਨ ਅਤੇ ਪਿੰਡ ਵਾਸੀਆਂ ਨੇ ਘਿਰਾਓ ਕਰਕੇ ਚੁਕਵਾਇਆ ਨਾਕਾ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,26 ਮਈ 2022 - ਹਿੰਮਤਪੁਰਾ ਬਿਲਾਸਪੁਰ ਲਿੰਕ ਰੋਡ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਰੋਜ਼ ਨਾਕਾ ਲਗਾ ਕੇ ਮਜ਼ਦੂਰਾਂ ਕਿਸਾਨਾਂ ਅਤੇ ਦਿਹਾੜੀਦਾਰਾਂ ਦੇ ਚਲਾਣ ਕੱਟ ਰਹੀ ਸੀ ਜਿਸ ਦਾ ਪਤਾ ਲੱਗਦਿਆਂ ਬੀਕੇਯੂ ਉਗਰਾਹਾਂ, ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਦਾ ਘਿਰਾਓ ਕਰਕੇ ਨਾਕਾ ਚੁਕਵਾਇਆ ਅਤੇ ਅੱਗੇ ਨਾ ਲਗਾਉਣ ਦਾ ਵਿਸ਼ਵਾਸ ਵੀ ਪੁਲਿਸ ਨੇ ਦਵਾਇਆ ।
ਦੱਸਣਯੋਗ ਹੈ ਕਿ ਇਸ ਲਿੰਕ ਰੋਡ ਤੇ ਕੲੀ ਭੱਠੇ ਅਤੇ ਇੱਕ ਫੀਡ ਫੈਕਟਰੀ ਤੋਂ ਇਲਾਵਾ ਕਈ ਸ਼ੈਲਰ ਵੀ ਹਨ ਜਿਥੇ ਮਜ਼ਦੂਰ ਵਰਗ ਆਪਣੇ ਕੰਮਾਂ ਲਈ ਹਰ ਰੋਜ਼ ਜਾਂਦਿ ਸੀ ਅੱਗੇ ਨਾਕਾ ਹੋਣ ਕਰਕੇ ਆਪਣੇ ਕੰਮਾਂ ਤੋਂ ਲੇਟ ਹੋ ਜਾਂਦੇ ਅਤੇ ਪ੍ਰੇਸ਼ਾਨ ਹੁੰਦੇ ਸਨ ਜਿਸ ਦਾ ਪਤਾ ਲੱਗਦਿਆਂ ਪਿੰਡ ਦੀਆਂ ਜਥੇਬੰਦੀਆਂ ਨੇ ਕਾਰਵਾਈ ਕਰਦਾਂ ਨਾਕਾ ਚੁਕਵਾਇਆ ਪ੍ਰੈਸ ਬਿਆਨ ਰਾਹੀਂ ਨੌਜਵਾਨ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਦੱਸਿਆ 25 ਮਈ ਦੀ ਰਾਤ ਨੂੰ ਪਿੰਡ ਦੇ ਬਿਲਕੁਲ ਨੇੜੇ ਬਿਲਾਸਪੁਰ ਰੋਡ ਚੌਕ ਤੇ ਪ੍ਰਲਿਸ ਪ੍ਰਸ਼ਾਸਨ ਵੱਲੋਂ ਲਗਾਇਆ ਨਜਾਇਜ਼ ਨਾਕਾ 2 ਘੰਟੇ ਘਿਰਾਓ ਕਰਕੇ ਚੁਕਾਇਆ ਗਿਆ। ਕਿਸਾਨ ਮਜ਼ਦੂਰ ਨੌਜਵਾਨ ਦੀ ਵੱਡੀ ਗਿਣਤੀ ਅੱਗੇ ਝੁਕਦਿਆਂ ਪੁਲਿਸ ਪ੍ਰਸ਼ਾਸਨ ਨੂੰ ਜਬਤ ਕੀਤਾ ਦਿਹਾੜੀਦਾਰ ਮਜ਼ਦੂਰ ਨੌਜਵਾਨ ਦਾ ਮੋਟਰਸਾਈਕਲ ਬਿਨਾਂ ਸ਼ਰਤ ਚਲਾਨ ਰੱਦ ਕਰਕੇ ਛੱਡਣਾ ਪਿਆ। ਅੱਗੇ ਇਸ ਜਗ੍ਹਾ ਨਾਕਾ ਨਾ ਲਾਉਣ ਦੀ ਹਾਮੀ ਭਰਨੀ ਪਈ।
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜੰਗ ਸਿੰਘ,ਮੇਜਰ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ,ਸੇਵਕ ਸਿੰਘ ਰੂਪ ਸਿੰਘ ਕਰਮਜੀਤ ਕੌਰ, ਮਨਜੀਤ ਕੌਰ, ਮਹਿੰਦਰ ਕੌਰ, ਸ਼ਿੰਦਰ ਕੌਰ, ਨਰਿੰਦਰ ਕੌਰ, ਸਰਬਜੀਤ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪ੍ਰਧਾਨ ਕਰਨੈਲ ਸਿੰਘ, ਕੁਲਵੰਤ ਸਿੰਘ, ਦਰਸ਼ਨ ਸਿੰਘ ਅਤੇ ਨੌਜਵਾਨ ਭਾਰਤ ਸਭਾ ਗੁਰਮੁਖ ਸਿੰਘ ਹਿੰਮਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।