ਅੰਮ੍ਰਿਤਸਰ: ਨੌਜਵਾਨ ਪਾਣੀ ਦੀ ਟੈਂਕੀ ਤੇ ਚੜ੍ਹਿਆ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 23 ਜੂਨ 2022- ਪਿੰਡ ਨਿਜ਼ਾਮਪੁਰ ਵਿਖੇ ਇਕ ਨੌਜਵਾਨ ਪਾਣੀ ਦੀ ਟੈਂਕੀ ਤੇ ਚਡ਼੍ਹ ਗਿਆ।
ਇਸ ਨੌਜਵਾਨ ਨੇ ਪਿੰਡ ਦੀ ਪੰਚਾਇਤ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਸੀ ਅਤੇ ਜਾਣਕਾਰੀ
ਨਹੀਂ ਦਿੱਤੀ ਗਈ। ਪਿੰਡ ਦੇ ਸਰਪੰਚ ਤੇ ਕੁਟਮਾਰ ਦਾ ਦੋਸ਼ ਵੀ ਲਗਾਇਆ।
ਜਿਸ ਦੇ ਰੋਸ ਵਜੋਂ ਪਾਣੀ ਦੀ ਟੈਂਕੀ ਤੇ ਚਡ਼੍ਹ ਗਿਆ।
ਪੁਲਿਸ ਵਲੋਂ ਨੌਜਵਾਨ ਨੂੰ ਪਾਣੀ ਦੀ ਟੈਂਕੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।