ਰੂਪਨਗਰ ਡੀ.ਸੀ. ਵਲੋਂ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ
ਹਰੀਸ਼ ਕਾਲੜਾ
ਰੂਪਨਗਰ, 28 ਜੂਨ 2022: ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸਹਾਇਤਾਂ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਸਵੱਛ ਵਿਦਿਆਲਿਆ ਪੁਰਸਕਾਰ 2021-22 ਲਈ ਵੱਖ-ਵੱਖ ਕੈਟਾਗਿਰੀਆਂ ਤਹਿਤ 37 ਸਕੂਲਾਂ ਦੀ ਚੋਣ ਕੀਤੀ ਗਈ ਇਨ੍ਹਾਂ ਚੁਣੇ ਗਏ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਵਰਆਲ ਕੈਟਾਗਿਰੀ ਵਿੱਚ ਸ.ਸ.ਸ.ਸ. ਭਰਤਗੜ੍ਹ ਬਲਾਕ ਸ਼੍ਰੀ ਕੀਰਤਪੁਰ ਸਾਹਿਬ, ਸ.ਸ.ਸ.ਸ. ਸ਼੍ਰੀ ਅਨੰਦਪੁਰ ਸਾਹਿਬ, ਸ.ਹ.ਸ ਦਸਗ੍ਰਾਈ ਬਲਾਕ ਸ਼੍ਰੀ ਅਨੰਦਪੁਰ ਸਾਹਿਬ, ਸ.ਮਿ.ਸ. ਰੰਗੀਆਂ ਬਲਾਕ ਮੋਰਿੰਡਾ, ਸ.ਪ੍ਰ.ਸ ਰਸੂਲਪੁਰ ਬਲਾਕ ਮੋਰਿੰਡਾ, ਸ.ਪ੍ਰ.ਸ ਪੱਸੀਵਾਲ ਬਲਾਕ ਨੰਗਲ, ਜੀਨੀਅਸ ਪਬਲਿਕ ਸਕੂਲ ਇੰਟਰਨੈਸ਼ਨਲ ਸਕੂਲ ਬਲਾਕ ਸਲੌਰਾ, ਸ.ਪ੍ਰ.ਸ ਜਿਓਵਾਲ ਬਲਾਕ ਸ਼੍ਰੀ ਕੀਰਤਪੁਰ ਸਾਹਿਬ ਸਕੂਲ ਜੇਤੂ ਰਹੇ।
ਇਸ ਪੁਰਸਕਾਰ ਵੰਡ ਸਮਾਰੋਹ ਵਿੱਚ ਏਡੀਸੀ (ਜ) ਨਿਧੀ ਕੁਮੁਦ ਬਾਬਾੰਹ, ਸਵੱਛ ਵਿਦਿਆਲਿਆ ਪੁਰਸਕਾਰ ਕਮੇਟੀ ਦੇ ਮੈਂਬਰ ਸਾਹਿਬਾਨ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਰੂਪਨਗਰ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਸ. ਸੁਰਿੰਦਰ ਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ (ਐ.ਸਿ) ਰੂਪਨਗਰ ਸ਼੍ਰੀਮਤੀ ਰੰਜਨਾ ਕਤਿਆਲ, ਜ਼ਿਲ੍ਹਾ ਨੋਡਲ ਇੰਚਾਰਜ ਸਵੱਛ ਵਿਦਿਆਲਿਆ ਸ਼੍ਰੀ ਦਵਿੰਦਰ ਕੁਮਾਰ ਵੀ ਹਾਜ਼ਰ ਸਨ।