ਬੇਸਮੈਂਟ ਵਿੱਚ ਗੈਸ ਸਿਲੰਡਰ ਫੱਟਣ ਨਾਲ ਹੋਇਆ ਧਮਾਕਾ ਇਕ ਜਖਮੀ
ਜਲੰਧਰ 29 ਜੂਨ 2022 - ਮਕਸੂਦਾ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਇੱਕ ਦੁਕਾਨ ਦੇ ਬੇਸਮੈਂਟ ਵਿੱਚ ਇੱਕ ਗੈਸ ਸਿਲੰਡਰ ਫੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜ਼ਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੀਆਂ ਉਪਰਲੀਆਂ ਮੰਜ਼ਿਲਾਂ ਦੇ ਸ਼ੀਸ਼ੇ, ਟਾਈਲਾਂ ਅਤੇ ਪੱਖੇ ਵੀ ਟੁੱਟ ਗਏ। ਇਸ ਹਾਦਸੇ 'ਚ ਇਕ ਵਿਅਕਤੀ ਜ਼ਖਮੀ ਵੀ ਹੋ ਗਿਆ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਗੁਲਸ਼ਨ ਵਜੋਂ ਹੋਈ ਹੈ। ਧਮਾਕੇ ਨਾਲ ਬਾਜ਼ਾਰ ਵਿਚ ਭਗਦੜ ਮੱਚ ਗਈ ਸੀ।
ਲੋਕਾਂ ਨੇ ਦੱਸਿਆ ਕਿ ਸਿਲੰਡਰ 'ਚੋਂ ਗੈਸ ਲੀਕ ਹੋ ਜਾਣ ਕਰਕੇ ਕਾਰਨ ਫੱਟ ਗਿਆ। ਬੇਸਮੈਂਟ ਹੋਣ ਕਾਰਨ ਗੈਸ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲਿਆ ਅਤੇ ਇਹ ਉਥੇ ਹੀ ਜਮ੍ਹਾ ਹੋ ਗਈ। ਸਵੇਰੇ ਜਿਵੇਂ ਹੀ ਗੁਲਸ਼ਨ ਨੇ ਮਾਚਿਸ ਜਲਾਈ ਤਾਂ ਧਮਾਕਾ ਹੋ ਗਿਆ।