← ਪਿਛੇ ਪਰਤੋ
ਡਾਕਟਰਾਂ ਨੂੰ ਧਮਕੀ ਦੇਣ ਵਾਲੇ ਬਿਹਾਰ ਤੋਂ ਗ੍ਰਿਫ਼ਤਾਰ ਦੋਵੇਂ ਨੌਜਵਾਨ ਸਾਈਬਰ ਅਪਰਾਧੀ ਆਪਣੇ ਆਪ ਨੂੰ ਦੱਸ ਰਹੇ ਗੈਂਗਸਟਰ
ਅੰਮ੍ਰਿਤਸਰ 04 ਅਗਸਤ 2022: ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਵਿਖੇ 29 ਜੁਲਾਈ ਅਤੇ ਡਾ ਮਨਨ ਆਨੰਦ ਅਤੇ ਥਾਣਾ ਸਦਰ ਵਿਖੇ 30 ਜੁਲਾਈ ਨੂੰ ਅਤੇ ਇਕ ਐੱਫਆਈਆਰ ਡਾ ਰਜਨੀਸ਼ ਵੱਲੋਂ ਥਾਣਾ ਸਦਰ ਵਿਖੇ ਵਿਦੇਸ਼ੀ ਨੰਬਰ ਤੋਂ ਧਮਕੀ ਭਰੇ ਫੋਨ ਆਉਣ ਬਾਰੇ ਕਰਵਾਈ ਗਈ ਸੀ ਜਿਸ ਵਿਚ ਉਨ੍ਹਾਂ ਨੂੰ ਇਕ ਖਾਤਾ ਨੰਬਰ ਤੇ ਵਿਚ ਪੰਜ ਲੱਖ ਰੁਪਏ ਪਾਉਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਪੈਸੇ ਨਾ ਦੇਣ ਤੇ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਗਈ ਸੀ ਇਹ ਦੋਵੇਂ ਨੌਜਵਾਨ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੱਸ ਰਹੇ ਸਨ ਅਤੇ ਫਿਰੌਤੀ ਦੀ ਮੰਗ ਕਰ ਰਹੇ ਸਨ ਇਸ ਦੀ ਤਫਤੀਸ਼ ਵਾਸਤੇ ਏਐਸਆਈ ਸਤਨਾਮ ਸਿੰਘ ਆਪਣੀ ਟੀਮ ਦੇ ਨਾਲ ਤਫਤੀਸ਼ ਕਰਦੇ ਕਰਦੇ ਬਿਹਾਰ ਪਹੁੰਚੇ ਤਾਂ ਉਥੇ ਚੰਪਾਰਨ ਇਲਾਕੇ ਦੇ ਦੋ ਨੌਜਵਾਨਾਂ ਨੂੰ ਬਿਹਾਰ ਦੀ ਪੁਲੀਸ ਦੀ ਮੱਦਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਲੈਪਟਾਪ ਜਿਸ ਵਿੱਚ ਫੇਕ ਈਮੇਲ ਆਈਡੀ ਫੇਕ ਸੋਸਲ ਮੀਡੀਆ ਆਈਈਡੀ ਬਰਾਮਦ ਕੀਤਾ ਗਿਆ ਹੈ ਇਕ ਪ੍ਰੈਸ ਵਾਰਤਾ ਕਰਦੇ ਹੋਏ ਕਮਿਸ਼ਨਰ ਪੁਲਸ ਅੰਮ੍ਰਿਤਸਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਸਾਈਬਰ ਅਪਰਾਧੀ ਹਨ ਅਤੇ ਆਪਣੇ ਆਪ ਨੂੰ ਗੈਂਗਸਟਰ ਦੱਸ ਕੇ ਡਾਕਟਰਾਂ ਕੋਲੋਂ ਫਿਰੌਤੀ ਮੰਗ ਰਹੇ ਸਨ ਕਮਿਸ਼ਨਰ ਪੁਲੀਸ ਅਰੁਣਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਹਿਚਾਣ ਪ੍ਰਿੰਸ (21)ਵਾਸੀ ਸਿਸਵਾਂ ਤਹਿਸੀਲ ਲੁਕਾਰਿਆ ਪੂਰਬੀ ਚੰਪਾਰਨ ਅਤੇ ਵਿਕਾਸ ਕੁਮਾਰ( 22)ਵਾਸੀ ਸੇਵਾ ਹਾਨ ਥਾਣਾ ਹਸਦੀ ਪੂਰਬੀ ਚੰਪਾਰਨ ਵਜੋਂ ਕੀਤੀ ਗਈ ਹੈ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲੀਸ ਨੇ ਦੱਸਿਆ ਹੈ ਇਹ ਹੋ ਸਕਦਾ ਹੈ ਕਿ ਇਸ ਗਰੁੱਪ ਵਿੱਚ ਹੋਰ ਵੀ ਲੋਕ ਸ਼ਾਮਲ ਹੋਣ ਉਨ੍ਹਾਂ ਦੀ ਭਾਲ ਵਿਚ ਦੁਬਾਰਾ ਪੰਜਾਬ ਪੁਲੀਸ ਅਤੇ ਬਿਹਾਰ ਪੁਲੀਸ ਨਾਲ ਸਾਂਝੇ ਅਪਰੇਸ਼ਨ ਨਾਲ ਇਨ੍ਹਾਂ ਆਪਣੇ ਆਪ ਨੂੰ ਗੈਂਗਸਟਰ ਕਹਿਣ ਵਾਲੇ ਸਾਈਬਰ ਅਪਰਾਧੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ।
Total Responses : 942