ਨਸ਼ੀਲੀਆ ਗੋਲੀਆ ਸਮੇਤ ਨੌਜਵਾਨ ਕਾਬੂ ਮਾਮਲਾ ਦਰਜ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 5 ਅਗਸਤ 2022 - ਥਾਣਾ ਬਹਿਰਾਮ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ ਕਰ ਮਾਮਲਾ ਦਰਜ ਕੀਤਾ ਹੈ। ਏ ਐਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਲ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਜੋੜੇ ਪੀਰ ਦੇ ਸਾਹਮਣੇ ਫਗਵਾੜਾ ਤੋਂ ਨਵਾਂਸ਼ਹਿਰ ਰੋਡ ਬਹਿਰਾਮ ਗਸ਼ਤ ਪਰ ਮੌਜੂਦ ਸੀ ਕਿ ਇੱਕ ਨੌਜਵਾਨ ਆਪਣੇ ਹੱਥ ਵਿੱਚ ਇੱਕ ਲਿਫਾਫਾ ਫੜੀ ਪੈਦਲ ਆਉਦਾ ਦਿਖਾਈ ਦਿੱਤਾ ਜਿਸ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਤਲਾਸ਼ੀ ਲੈਣ ਤੇ ਉਸ ਪਾਸੋਂ 45 ਨਸ਼ੀਲੀਆ ਗੋਲੀਆ ਬਰਾਮਦ ਕੀਤੀਆ। ਜਿਸਦੀ ਪਹਿਚਾਣ ਰਣਜੀਤ ਸਿੰਘ ਉਰਫ ਜੀਤਾ ਪੁੱਤਰ ਮੋਹਨ ਸਿੰਘ ਵਾਸੀ ਵਾਹਿਗੁਰੂ ਨਗਰ ਪਿੰਡ ਜਿਦੋਵਾਲ ਵਜੋਂ ਹੋਈ । ਜਿਸਦੇ ਖਿਲਾਫ ਉਕਤ ਐਨਡੀਪੀਐਸ ਐਕਟ ਦੀਆਂ ਧਾਰਾਵਾ ਅਧੀਨ ਮਾਮਲਾ ਦਰਜ ਕਰ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।
ਅਣਪਛਾਤੇ ਵਿਅਕਤੀ ਵਲੋਂ ਅਗਵਾ ਕਰਨ ਦੇ ਦੋਸ਼ ਵਿਚ ਮਾਮਲਾ ਦਰਜ
ਨਵਾਂਸ਼ਹਿਰ 5 ਅਗਸਤ 2022- ਥਾਣਾ ਸਿਟੀ ਨਵਾਂਸ਼ਹਿਰ ਨੂੰ ਆਪਣੀ ਦਿੱਤੀ ਸ਼ਿਕਾਇਤ ਵਿਚ ਊਸ਼ਾ ਰਾਣੀ ਪਤਨੀ ਸੁਰਿੰਦਰ ਕੁਮਾਰ ਵਾਸੀ ਨਾਰੰਗ ਮਾਰਕਿਟ ਰੇਲਵੇ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ ਉਸਦਾ ਦੋਹਤਾ ਅੰਗਦ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਨਵਾਂਸ਼ਹਿਰ ਜੋ ਕਿ ਉਸਦੇ ਪਾਸ ਪੜਦਾ ਹੈ ਅਤੇ ਉਸਦੇ ਪਾਸ ਹੀ ਰਹਿੰਦਾ ਹੈ ਉਸਦੇ ਦੋਹਤੇ ਦਾ ਦੋਸਤ ਦਿਨੋਸ਼ ਕੁਮਾਰ ਪੁੱਤਰ ਉਮਕਾਰ ਵਾਸੀ ਇਬਰਾਹੀਮ ਬਸਤੀ ਨਵਾਂਸ਼ਹਿਰ ਜਿਸਦੀ ਉਮਰ ਵੀ ਕਰੀਬ 14 ਸਾਲ ਹੈ ਦੋਨੋਂ ਜਣੇ ਇਕੱਠੇ ਹੀ ਗੌਰਮਿੰਟ ਸਕੂਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ 8 ਵੀਂ ਕਲਾਸ ਵਿੱਚ ਪੜ੍ਹਦੇ ਹਨ । ਦੋਨੋਂ ਨਬਾਲਗ ਲੜਕੇ ਅੱਜ ਸਕੂਲ ਜਾਣ ਤੋਂ ਬਾਅਦ ਦੁਪਹਿਰ ਘਰ ਆਏ । ਫਿਰ ਦੋਨੋਂ ਜਣੇ ਕ੍ਰਿਕਟ ਖੇਡਣ ਦੇ ਬਹਾਨੇ ਘਰੋ ਚਲੇ ਗਏ ਅਤੇ ਜਾਣ ਲੱਗੇ ਦੋਨੋਂ ਆਪਣੇ ਕਿੱਟ ਬੈਗ ਵੀ ਨਾਲ ਲੈ ਗਏ । ਉਹਨਾਂ ਨੂੰ ਸ਼ੱਕ ਹੈ ਕਿ ਦੋਨੋ ਬੱਚਿਆ ਨੂੰ ਕਿਸੇ ਨੇ ਨਜ਼ਾਇਜ਼ ਹਿਰਾਸਤ ਵਿੱਚ ਨਾ ਰੱਖਿਆ ਹੋਵੇ | ਦਿੱਤੇ ਬਿਆਨਾਂ ਤੇ ਕਾਰਵਾਈ ਕਰਦਿਆਂ ਏ.ਐਸ.ਆਈ ਸੁਰਿੰਦਰ ਕੁਮਾਰ ਵਲੋਂ ਨਾ ਮਲੂਮ ਵਿਅਕਤੀਆ ਖਿਲਾਫ 346 ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ ।
ਕੁੱਟਮਾਰ ਕਰਨ ਦੇ ਦੋਸ਼ ਵਿਚ 3 ਖਿਲਾਫ ਮਾਮਲਾ ਦਰਜ
ਨਵਾਂਸ਼ਹਿਰ 5 ਅਗਸਤ 2022-ਥਾਣਾ ਬਲਾਚੌਰ ਪੁਲਿਸ ਨੇ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਆਪਣੇ ਦਿੱਤੇ ਬਿਆਨਾਂ ਵਿਚ ਏਐਸਆਈ ਸੁਖਪਾਲ ਸਿੰਘ ਨੂੰ ਮੁਨੀਸ਼ ਕੁਮਾਰ ਪੁੱਤਰ ਸੁਭਾਸ਼ ਚੰਦ ਵਾਸੀ ਉਧਨੇਵਾਲ ਥਾਣਾ ਬਲਾਚੋਰ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਪਿੰਡ ਬੁਲੇਵਾਲ ਨਜਦੀਕ ਸਕੂਲ ਮੋਟਰਸਾਈਕਲ ਤੇ ਜਾਦੇਂ ਨੂੰ ਘੇਰ ਕੇ ਅਸ਼ੋਕ ਕੁਮਾਰ ਪੁੱਤਰ ਸੋਮ ਨਾਥ ਵਾਸੀ ਖੀਵੇਵਾਲ ਥਾਣਾ ਬਲਾਚੌਰ ਅਤੇ 2 ਹੋਰ ਨਾ ਮਲੂਮ ਵਿਅਕਤੀ ਨੇ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਏਐਸਆਈ ਸੁਖਪਾਲ ਸਿੰਘ ਨੇ ਦਿੱਤੇ ਬਿਆਨਾਂ ਦੇ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਸੋਮ ਨਾਥ ਵਾਸੀ ਖੀਵੇਵਾਲ ਥਾਣਾ ਬਲਾਚੌਰ ਅਤੇ 2 ਹੋਰ ਨਾ ਮਲੂਮ ਵਿਅਕਤੀ ਖਿਲਾਫ 341,324, 323,506,34 ਆਈਪੀਸੀ ਧਾਰਾ ਮੁਕੱਦਮਾ ਦਰਜ ਕਰ ਲਿਆ ਹੈ ਦੋਸ਼ੀਆਂ ਦੀ ਭਾਲ ਜਾਰੀ ਹੈ । .
ਬਿਨਾ ਮਨਜ਼ੂਰੀ ਡੀਜੇ ਚਲਾਉਣ ਦੇ ਮਾਮਲੇ ਵਿਚ ਇਕ ਖਿਲਾਫ ਮਾਮਲਾ ਦਰਜ
ਨਵਾਂਸ਼ਹਿਰ 5 ਅਗਸਤ 2022- ਥਾਣਾ ਸੀਟੀ ਨਵਾਸਹਿਰ ਪੁਲਿਸ ਨੇ ਬਿਨਾ ਮਨਜੂਰੀ ਡੀਜੇ ਚਲਾਉਣ ਦੇ ਮਾਮਲੇ ਵਿਚ ਇਕ ਖਿਲਾਫ ਮਾਮਲਾ ਦਰਜ।ਆਪਣੇ ਦਿੱਤੇ ਬਿਆਨਾਂ ਵਿਚ ਕੀਮਤੀ ਲਾਲ ਕਸ਼ਯਪ ਪੁਤਰ ਕ੍ਰਿਸ਼ਨ ਲਾਲ ਕਸ਼ਯਪ ਵਾਸੀ ਟੀਚਰ ਕਲੋਨੀ ਨਵਾਸ਼ਹਿਰ ਨੇ ਦੱਸਿਆ ਕਿ ਜਸਪਾਲ ਉਰਫ ਜੱਸੀ ਪੱਤਰ ਜਗਨ ਨਾਥ ਵਾਸੀ ਸ਼ਾਂਤੀ ਨਗਰ ਨਵਾਂਸ਼ਹਿਰ12 ਸਤੰਬਰ 2021ਦਿਨ ਅਤੇ ਰਾਤ ਸਮੇਂ ਬਿਨਾ ਮਨਜੂਰੀ ਲਏ ਧਾਰਮਿਕ ਅਤੇ ਰੰਗਾ ਰੰਗ ਪ੍ਰੋਗਰਾਮ ਕਰਵਾਉਣ ਤੇ ਡੀ.ਜੇ. ਲਗਵਾਉਣ ਸਬੰਧੀ ਸ਼ਿਕਾਇਤ ਦਿੱਤੀ ਸੀ । ਜਿਸਦੀ ਪੜਤਾਲ ਤੋਂ ਬਾਅਦ ਏ ਐਸ.ਆਈ. ਸਤਨਾਮ ਸਿੰਘ ਵਲੋਂ punjab instument control and noises ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।