ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫ਼ਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 5 ਅਗਸਤ 2022
ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿਚ ਦੋ ਵਿਅਕਤੀਆਂ ਨੂੰ ਕੁੱਲ 206 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਦੋਸ਼ੀਆਂ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਕਲਾਨੌਰ ਵਿਚ ਤੈਨਾਤ ਏਐਸਆਈ ਉਂਕਾਰ ਸਿੰਘ ਨੇ ਸਰਕਾਰੀ ਡਿਸਪੈਂਸਰੀ ਕਲਿਆਣਪੁਰ ਦੇ ਨੇੜੇ ਤੋਂ ਦੋਸੀ ਮਲਕੀਤ ਸਿੰਘ ਉਰਫ ਕੀਪਾ ਪੁੱਤਰ ਸਰਵਨ ਸਿੰਘ ਵਾਸੀ ਕਲਿਆਣਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐਸਆਈ ਅੰਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਜਦੋਂ ਆਪਣੇ ਲੋਅਰ ਦੀ ਜੇਬ ਵਿਚੋ ਮੋਮੀ ਲਿਫਾਫਾ ਸੁੱਟਣ ਲੱਗਾ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ।ਦੋਸ਼ੀ ਮਲਕੀਤ ਸਿੰਘ ਨੂੰ ਕਾਬੂ ਕਰਕੇ ਮੋਮੀ ਲਿਫਾਫੇ ਨੂੰ ਚੈਕ ਕੀਤਾ ਗਿਆ। ਜਿਸ ਵਿਚੋ 70 ਨਸੀਲੀਆਂ ਗੋਲੀਆ ਮਾਰਕਾ ਟਰਮਾਮਾਡੋਲ ਅਤੇ 36 ਨਸ਼ੀਲੀਆਂ ਗੋਲੀਆ ਮਾਰਕਾ ਅਲਪਰਾਜੋਲ (ਕੁੱਲ 106) ਨਸ਼ੀਲੀਆਂ ਗੋਲੀਆ ਬ੍ਰਾਮਦ ਹੋਈਆ ਹਨ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਲਾਨੌਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ
ਇਸੇ ਤਰਾਂ ਧਾਰੀਵਾਲ ਖਾਨੇ ਵਿਚ ਤੈਨਾਤ ਏ ਐਸ ਆਈਂ ਮੋਹਨ ਲਾਲ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁੱਲ ਡਰੇਨ ਡੇਅਰੀਵਾਲ ਕਿਰਨ ਤੋਂ ਦੋਸੀ ਉਮ ਪ੍ਰਕਾਸ ਘੁੱਦਾ ਪੁੱਤਰ ਕਰਨੈਲ ਚੰਦ ਵਾਸੀ ਡੇਹਰੀਵਾਲ ਕਿਰਨ ਨੂੰ ਸ਼ੱਕ ਦੀ ਬਿਨਾਹ ਪਰ ਮੋਮੀ ਲਿਫਾਫੇ ਸਮੇਤ ਕਾਬੂ ਕਰਕੇ ਦੋਸੀ ਪਾਸੋਂ ਬ੍ਰਾਮਦ ਮੋਮੀ ਲਿਫਾਫੇ ਨੂੰ ਚੈਕ ਕੀਤਾ ਜਿਸ ਵਿਚੋ 100 ਨਸ਼ੀਲੀਆਂ ਗੋਲੀਆ ਖੁੱਲੀਆ ਬ੍ਰਾਮਦ ਹੋਈਆ ਹਨ।