ਰਾਹੁਲ ਗਾਂਧੀ ਨੂੰ ਮਹਿੰਗਾਈ ਵਿਰੁੱਧ ਧਰਨੇ ਦੌਰਾਨ ਪੁਲਿਸ ਹਿਰਾਸਤ ਵਿਚ ਲਿਆ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 05 ਅਗਸਤ 2022- ਕਾਂਗਰਸ ਪਾਰਟੀ ਵਲੋਂ ਮਹਿੰਗਾਈ ਦੇ ਖਿਲਾਫ ਰਾਸ਼ਟਰਪਤੀ ਭਵਨ ਵੱਲ ਕੀਤੇ ਰੋਸ ਮਾਰਚ ਦੌਰਾਨ ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਦੇਸ਼ ਭਰ ਵਿਚ ਵੱਧ ਰਹੀ ਮਹਿੰਗਾਈ ਦੇ ਖਿਲਾਫ ਦਿੱਤੇ ਧਰਨੇ ਵਿਚ ਕਾਂਗਰਸ ਪ੍ਧਾਨ ਸੋਨੀਆ ਗਾਂਧੀ ਸਮੇਤ ਸਮੂਹ ਆਗੂ ਸ਼ਾਮਲ ਹੋਏ ।
ਇਸ ਦੌਰਾਨ ਹੋਰ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ।