ਮਲੇਰਕੋਟਲਾ ਲਈ ਫ਼ਾਇਰ ਬ੍ਰਿਗੇਡ ਦੀਆਂ ਨਵੀਆਂ ਗੱਡੀਆਂ ਨੂੰ ਵਿਧਾਇਕ ਜਮੀਲ ਉਰ ਰਹਿਮਾਨ` ਨੇ ਕੀਤਾ ਰਵਾਨਾ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 05 ਅਗਸਤ 2022 ਅੱਜ ਮਲੇਰਕੋਟਲਾ ਦੇ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਦੇ ਦਫ਼ਤਰ ਤੋਂ ਦੋ ਨਵੀਆਂ ਗੱਡੀਆਂ ਨੂੰ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਰਹਿਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹਾ ਮਲੇਰਕੋਟਲਾ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਲੋੜ ਸੀ ਕਿਉਂ ਕਿ ਇਥੇ ਪਹਿਲਾਂ ਦੇ ਗੱਡੀਆ ਸਨ ਇਸ ਲਈ ਇਸ ਲੋੜ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਸੀ ਕਿ ਇਥੇ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਦਿੱਤੀਆ ਜਾਣ ਕਿਉਂਕਿ ਮਾਲੇਰਕੋਟਲਾ ਇੱਕ ਵੱਡਾ ਸ਼ਹਿਰ ਹੋਣ ਦੇ ਨਾਲ ਨਾਲ ਇਕ ਉਦਯੋਗਿਕ ਸ਼ਹਿਰ ਵੀ ਹੈ ਇਸ ਲਈ ਉਨ੍ਹਾਂ ਨੇ ਮਲੇਰਕੋਟਲਾ ਵਾਸੀਆਂ ਦੀ ਮੰਗ ਪੂਰੀ ਕਰ ਦਿੱਤੀ ਹੈ ਅਸੀਂ ਇਸ ਲਈ ਮੁੱਖ ਮੰਤਰੀ ਸਾਹਿਬ ਦੇ ਦੇ ਬਹੁਤ ਧੰਨਵਾਦੀ ਹਾਂ ।
ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਅੱਗ ਤੇ ਕਾਬੂ ਪਾਉਣ ਲਈ ਵੱਡੀਆਂ ਗੱਡੀਆਂ ਨਹੀਂ ਜਾਂ ਸਕਦੀਆਂ ਸਨ ਇਸ ਲਈ ਇੱਕ ਛੋਟੀ ਗੱਡੀ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਸੂਬੇ ਦੇ ਸਮੁੱਚੇ ਵਿਕਾਸ ਲਈ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਲਈ ਆਪਣੇ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਸਮੇਂ ਸਮੇਂ ਤੇ ਪੂਰਾ ਕੀਤਾ ਜਾ ਰਿਹਾ ਹੈ ।ਇਸ ਸਮੇਂ ਫ਼ਾਇਰ ਅਫ਼ਸਰ ਰਾਣਾ ਨਰਿੰਦਰ ਸਿੰਘ,ਦਿਲਸਾਦ ਤੋਂ ਇਲਾਵਾ ਇਨ੍ਹਾਂ ਦੇ ਸਾਰੇ ਫ਼ਾਇਰ ਦੇ ਕਰਮਚਾਰੀ ਮੌਜੂਦ ਸਨ। ਰਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਲੇਰਕੋਟਲਾ ਸ਼ਹਿਰ ਅੰਦਰ ਫ਼ਾਇਰ ਗੱਡੀਆਂ ਬਹੁਤ ਵੱਡੀ ਘਾਟ ਸੀ ਕਿਉਂ ਕਿ ਅਚਾਨਕ ਅੱਗ ਲੱਗਣ ਸਮੇਂ ਸਾਨੂੰ ਗੱਡੀਆਂ ਬਾਹਰਲੇ ਸ਼ਹਿਰਾਂ ਤੋਂ ਮੰਗਵਾਉਣੀਆਂ ਪੈਂਦੀਆਂ ਸਨ ਇਸ ਘਾਟ ਨੂੰ ਐਮ.ਐਮ.ਏ. ਜਮੀਲ ਉਰ ਰਹਿਮਾਨ ਨੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਡੀਆਂ ਸਾਰੇ ਜਿਲ੍ਹੇ ਅੰਦਰ ਕੰਮ ਕਰਨਗੀਆਂ। ਫਾਇਰ ਬ੍ਰਿਗੇਡ ਦੀਆਂ ਨਵੀਆਂ ਗੱਡੀਆਂ ਆਉਣ ਲਈ ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਮੈਡਮ ਨਸਰੀਨ ਅਸ਼ਰਫ, ਉਨ੍ਹਾਂ ਦੇ ਪਤੀ ਹਾਜੀ ਮੁਹੰਮਦ ਅਸ਼ਰਫ ਅਬਦੁੱਲਾ ਨੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਸ਼ਹਿਰ ਦੀ ਇਸ ਜ਼ਰੂਰਤ ਨੂੰ ਪੂਰਾ ਕਰਵਾਉਣ ਲਈ ਧੰਨਵਾਦ ਕੀਤਾ ।
ਇਸ ਸਮੇਂ ਨਗਰ ਕੌਂਸਲ ਦੇ ਈ.ਓ ਸ੍ਰੀ ਮਨਿੰਦਰਪਾਲ ਸਿੰਘ ਰੰਧਾਵਾ ਤੋਂ ਇਲਾਵਾ ਨਗਰ ਕੌਂਸਲ ਦੀ ਪ੍ਰਧਾਨ ਨਸ਼ਰੀਨ ਅਸ਼ਰਫ਼, ਅਸ਼ਰਫ਼ ਅਬਦੁੱਲਾ ਸਾਬਕਾ ਮਿਊਸ਼ਪਲ ਕੌਂਸਲਰ, ਚੌਧਰੀ ਸ਼ਮਸਦੀਨ, ਜਿਲ੍ਹਾ ਪ੍ਰਧਾਨ ਜਾਫ਼ਰ ਅਲੀ, ਮੁਹੰਮਦ ਹਲੀਮ ਮਿਲਕੋਵੈਲ, ਮੁਹੰਮਦ ਅਸ਼ਰਫ ਗੋਪੀ ਮੀਤ ਪ੍ਰਧਾਨ ਟਰੱਕ ਯੂਨੀਅਨ , ਸਾਬਕਾ ਪ੍ਰਧਾਨ ਇਕਬਾਲ ਫੌਜੀ, ਚੌਧਰੀ , ਆਡ਼੍ਹਤੀਆ ਸੁਲੇਮਾਨ ਨੋਨਾ, .ਗੁਰਬਖਸ ਸਿੰਘ ਚੱਕੀ ਵਾਲਾ ਐਮ.ਸੀ , ਅਸਲਮ ਕਾਲਾ ਐਮ.ਸੀ , ਮੁਹੰਮਦ ਹਬੀਬ ਐੈੱਮ.ਸੀ ,ਪ੍ਰਧਾਨ ਸਕੂਰ ਕਿਲਾ, ਦਰਸ਼ਨ ਸਿੰਘ ਦਰਦੀ, ਸਮਸਾਦ ਝੁੋਕ, ਸਮਸਾਦ ਜੁੂਬੇਰੀ, ਇਕਬਾਲ ਫੋਗੀ, ਮੁਹੰਮਦ ਇਮਤਿਆਜ਼ ,ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।