ਪੁਲਿਸ ਨੂੰ ਮਿਲੀ ਵੱਡੀ ਸਫਲਤਾ:, ਡਰਗ ਮਨੀ, ਹੈਰੋਇਨ ਅਤੇ ਹੋਰ ਸਮਾਨ ਸਮੇਤ ਚਾਰ ਗ੍ਰਿਫ਼ਤਾਰ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 5 ਅਗਸਤ 2022
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਧਾਰੀਵਾਲ ਦੇ ਪਿੰਡ ਕੰਗ ਅਤੇ ਧਾਰੀਵਾਲ ਕਸਬਾ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਥਾਣਾ ਧਾਰੀਵਾਲ ਦੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਨੇ ਚਾਰ ਮੁਲਜ਼ਮਾਂ ਬਲਰਾਜ ਸਿੰਘ, ਦਲੇਰ ਸਿੰਘ ਪੁੱਤਰ ਹੀਰਾ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਸੁਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੰਗ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 11 ਗ੍ਰਾਮ ਹੈਰੋਇਨ, ਇੱਕ ਲੱਖ 76 ਹਜ਼ਾਰ 950 ਰੁਪਏ ਦੀ ਡਰੱਗ ਮਨੀ, ਛੇ ਮੋਬਾਈਲ ਫ਼ੋਨ, ਚਾਰ ਵਾਹਨ ਜਿਨਾਂ੍ਹ ਵਿੱਚ ਦੋ ਗੋਲੀਆਂ ਅਤੇ ਦੋ ਪਲੈਟੀਨਾ ਮੋਟਰਸਾਈਕਲ ਅਤੇ ਦੋ ਇਲੈਕਟ੍ਰਾਨਿਕ ਤੋਲਣ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਖ਼ਲਿਾਫ਼ ਥਾਣਾ ਧਾਰੀਵਾਲ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਧਾਰੀਵਾਲ ਥਾਣੇ ਦੇ ਐਸ ਐਚ ਓ ਮਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਸਪੈਸਲ ਸਰਚ ਅਪਰੇਸਨ ਦੇ ਸਬੰਧ ਸ਼ੱਕ ਦੇ ਅਧਾਰ ਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਕੰਗ ਦੇ ਘਰ ਰੇਡ ਕੀਤਾ ਅਤੇ ਦੋਸੀ ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਲੋਅਰ ਦੀ ਸੱਜੀ ਜੇਬ ਵਿਚੋ ਇੱਕ ਮੋਮੀ ਲਿਫਾਫਾ ਕੱਢ ਕੇ ਸੁੱਟਣ ਲੱਗੇ ਨੂੰ ਕਾਬੂ ਕੀਤਾ ਅਤੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿਚੋ 06 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ ਅਤੇ ਦੋਰਾਂਨੇ ਸਰਚ ਦੋਸੀ ਗੁਰਪ੍ਰੀਤ ਸਿੰਘ ਦੇ ਕਮਰੇ ਵਿਚੋ ਬੈਡ ਦੇ ਹੇਠਾਂ ਤੋਂ ਇੱਕ ਇਲੈਕਟ੍ਰੋਨਿਕ ਕੰਡਾ, ਬੈਡ ਦੇ ਸਾਇਡ ਬਾਕਸ ਵਿਚੋ ਇੱਕ ਅੱਧਜਲੀ ਪੰਨੀ ਸਮੇਤ ਸਿਲਵਰ ਰੋਲ, 14 ਅੱਧ ਜਲੇ ਹੋਏ 10 ਰੁਪਏ ਦੇ ਨੋਟ, 07 ਲਾਇਟਰ, 4 ਮੋਬਾਈਲ ਫੋਨ ਬ੍ਰਾਮਦ ਹੋ।ਇਸਦੇ ਨਾਲ ਹੀ ਬੈਡ ਦੇ ਬਾਕਸ ਵਿਚੋ 49400 ਰੁਪਏ ਡਰੱਗ ਮਨੀ ਅਤੇ ਸੁਖਵਿੰਦਰ ਸਿੰਘ ਦੇ ਬੈਡ ਬਾਕਸ ਵਿਚੋ 43,640 ਰੁਪਏ ਡਰੱਗ ਮਨੀ ਬ੍ਰਾਮਦ ਹੋਏ ਹਨਅਤੇ ਇੱਕ ਬੁੱਲਟ ਮੋਟਰਸਾਇਕਲ ਨੰਬਰੀ ਪੀਬੀ.06 ਏਜੀ.5106 ਬ੍ਰਾਮਦ ਹੋਇਆ ਜਿਸਨੂੰ ਉੱਕਤ ਦੋਨੇ ਭਰਾ ਨਸ਼ੇ ਦੇ ਧੰਦੇ ਲਈ ਵਰਤਦੇ ਹਨ।
ਇਸੇ ਤਰਾ ਧਾਰੀਵਾਲ ਥਾਣੇ ਦੇ ਏਐਸਆਈ ਉਕਾਰ ਸਿੰਘ ਪੁਲਿਸ ਪਾਰਟੀ ਸਮੇਤ ਧਾਰੀਵਾਲ ਸਪੈਸਲ ਸਰਚ ਅਪਰੈਸਨ ਦੌਰਾਨ ਰਣਜੋਧ ਸਿੰਘ ਜੋਧਾ ਪੁੱਤਰ ਹੀਰਾ ਸਿੰਘ ਵਾਸੀ ਕੰਗ ਦੇ ਘਰ ਰੇਡ ਕੀਤਾ ਅਤੇ ਜਦ ਪੁਲਿਸ ਪਾਰਟੀ ਨੇ ਰਣਜੋਧ ਸਿੰਘ ਦੇ ਘਰ ਦਾ ਗੇਟ ਖੜਕਾਇਆ ਤਾਂ ਦੋਸੀ ਰਣਜੋਧ ਸਿੰਘ ਪੁਲਿਸ ਪਾਰਟੀ ਨੂੰ ਦੇਖ ਕੇ ਘਰ ਦੀਆਂ ਪੋੜੀਆਂ ਚੜ ਕੇ ਛੱਤ ਰਾਹੀ ਫਰਾਰ ਹੋ ਗਿਆ ਜਿਸਤੇ ਰਣਜੋਧ ਸਿੰਘ ਦੇ ਭਰਾ ਦਲੇਰ ਸਿੰਘ ਅਤੇ ਬਲਰਾਜ ਸਿੰਘ ਨੇ ਗੇਟ ਖੋਲਿਆ ਜਿਸਤੇ ਤਫਤੀਸੀ ਅਫਸਰ ਨੇ ਦਲੇਰ ਸਿੰਘ ਅਤੇ ਬਲਰਾਜ ਸਿੰਘ ਦੀ ਹਾਜਰੀ ਵਿੱਚ ਘਰ ਦੀ ਤਲਾਸੀ ਸੁਰੂ ਕੀਤੀ ਤਾਂ ਰਣਜੋਧ ਸਿੰਘ ਦੇ ਕਮਰੇ ਵਿਚੋ ਬੈਡ ਦੇ ਗੱਦੇ ਹੇਠਾਂ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 05 ਗ੍ਰਾਮ ਹੈਰੋਇਨ ਸਮੇਤ ਮੋਮੀ ਲਿਫਾਫਾ ਬ੍ਰਾਮਦ ਹੋਈ, ਇੱਕ ਕੰਪਿਊਟਰਾਇਜ ਕੰਡਾ (ਛੋਟਾ), 11 ਲਾਇਟਰ, ਇੱਕ ਅੱਧਜਲੀ ਸਿਲਵਰ ਪੰਨੀ, 09 ਅੱਧ ਜਲੇ 10/10 ਦੇ ਭਾਰਤੀ ਕਰੰਸੀ ਨੋਟ, ਦੋ ਮੋਬਾਇਲ ਫੋਨ ਮਾਰਕਾ ਸੈਮਸੰਗ, ੜਵਿੋ ਬ੍ਰਾਮਦ ਹੋਏ, ਕਾਬੂ ਕੀਤੇ ਦੋਸੀਆਂ ਦੀ ਤਲਾਸੀ ਕੀਤੀ ਗਈ ਦੋਰਾਂਨੇ ਤਲਾਸੀ ਦੋਸੀ ਦਲੇਰ ਸਿੰਘ ਦੀ ਪਹਿਨੀ ਹੋਈ ਪੈਂਟ ਦੀ ਜੇਬ ਵਿਚੋ 45000/-ਰੁਪਏ (ਡਰੱਗ ਮਨੀ) ਅਤੇ ਦੋਸੀ ਬਲਰਾਜ ਸਿੰਘ ਦੇ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋ 38,910/-ਰੁਪਏ (ਡਰੱਗ ਮਨੀ) ਬ੍ਰਾਮਦ ਹੋਏ ਹਨ ਅਤੇ ਘਰ ਦੇ ਵਿਹੜੇ ਵਿੱਚ ਖੜੇ 3 ਮੋਟਰਸਾਈਕਲ ਜੋ ਹੈਰੋਇਨ ਲਿਆਉਣ ਅਤੇ ਵੇਚਣ ਲਈ ਵਰਤੇ ਜਾਂਦੇ ਸਨ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।