ਨਸ਼ੇ ਕਰਨ ਲਈ ਨਕਲੀ ਸੋਨੇ ਦੇ ਗਹਿਣੇ ਵੇਚਣ ਵਾਲਾ ਦੁਕਾਨਦਾਰਾਂ ਵੱਲੋਂ ਕੀਤਾ ਕਾਬੂ
ਬਾਬੂਸ਼ਾਹੀਨਟਵਰਕ
ਪੱਟੀ, 08 ਅਗਸਤ 2022- ਪੱਟੀ ਹਲਕੇ ਦੇ ਪਿੰਡ ਨੌਸ਼ਹਿਰਾ ਪੰਨੂੰਆ ਵਿਖੇ ਸੋਨੇ ਦਾ ਕੰਮ ਕਰਨ ਵਾਲੇ ਸੁਨਿਆਰੇ ਮਨਿੰਦਰਪਾਲ ਸਿੰਘ ਨੂੰ ਨਸ਼ੇ ਦੀ ਪੂਰਤੀ ਲਈ ਨਕਲੀ ਸੋਨੇ ਦੀਆਂ ਵਾਲੀਆਂ ਵੇਚਣ ਵਾਲਾ ਠੱਗ ਦੁਕਾਨਦਾਰਾਂ ਵੱਲੋਂ ਕਾਬੂ ਕੀਤਾ ਗਿਆ। ਇਸ ਸੰਬੰਧੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਜ਼ੀਰਾ ਨਾਂਅ ਦਾ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਕੁਝ ਸੋਨੇ ਦੀਆਂ ਵਾਲੀਆਂ ਗਹਿਣੇ ਪਾਉਣ ਦੇ ਨਾ ਤੇ ਪੈਸੇ ਮੰਗੇ ਜਦ ਉਸਨੇ ਵਾਲੀਆਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਸਨ। ਉਸਨੇ ਦੱਸਿਆ ਕਿ ਇਹ ਲੋਕ ਉਨ੍ਹਾਂ ਕੋਲ ਪਹਿਲਾ ਵੀ ਨਕਲੀ ਸਮਾਨ ਗਹਿਣੇ ਰੱਖ ਕੇ 15 ਹਜ਼ਾਰ ਦੀ ਠੱਗੀ ਮਾਰ ਚੁੱਕੇ ਹਨ ਅਤੇ ਇਨ੍ਹਾਂ ਦਾ ਗਿਰੋਹ ਹੈ ਜੋ ਕੰਮ ਕਰ ਰਿਹਾ ਸੀ।
ਇਸ ਬਾਰੇ ਕਾਬੂ ਕੀਤੇ ਵਿਅਕਤੀ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦਿ ਹੈ ਅਤੇ ਉਸਨੇ ਇਹ ਕੰਮ ਸੋਨੂੰ ਨਾਂਅ ਦੇ ਵਿਅਕਤੀ ਜੋ ਕਿ ਜ਼ੀਰਾ ਵਿਚ ਹੀ ਰਹਿੰਦਾ ਹੈ। ਉਸਦੇ ਕਹਿਣ ਕੀਤਾ ਉਸਨੇ ਆਪਣੀ ਬਾਂਹ ਤੇ ਨਸ਼ੇ ਦੇ ਟੀਕਿਆਂ ਦੇ ਨਿਸ਼ਾਨ ਦਿਖਾਉਂਦੇ ਕਿਹਾ ਕਿ ਉਸਨੂੰ 500 ਰੁਪਏ ਦਾ ਚਿੱਟੇ ਦਾ ਨਸ਼ਾ ਕਰਵਾਇਆ ਗਿਆ ਸੀ ਕਿ ਤੂੰ ਇਹ ਕੰਮ ਕਰ।
ਇਸ ਬਾਰੇ ਚੌਕੀਂ ਇੰਚਾਰਜ ਗੱਜਣ ਸਿੰਘ ਨੇ ਦੱਸਿਆ ਕਿ ਕੁਝ ਦੁਕਾਨਕਾਰਾਂ ਵਲੋਂ ਇੱਕ ਨਕਲੀ ਸੋਨਾ ਵੇਚਣ ਵਾਲਾ ਵਿਅਕਤੀ ਕਾਬੂ ਕਰ ਉਨ੍ਹਾਂ ਦੇ ਹਵਾਲੇ ਕੀਤਾ ਗਿਆ। ਜਿਸਦੇ ਦੂਸਰੇ ਸੋਨੂੰ ਨਾਂਅ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਉਸਨੂੰ ਕਾਬੂ ਕਰ ਜੋ ਬਣਦੀ ਕਾਰਵਾਈ ਹੈ, ਉਹ ਅਮਲ ਵਿਚ ਲਿਆਂਦੀ ਜਾਵੇਗੀ।