ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਦਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਦਸੂਹਾ, 8 ਅਗਸਤ 2022 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਦਲ ਵਿਖੇ ਸਕੂਲਪ੍ਰਿੰਸੀਪਲ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ । ਇਸ ਮੋਕੇ ਸਕੂਲ ਦੀਆ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ । ਜਿਸ ਵਿਚ ਗਿੱਧਾ-ਬੋਲੀਆਂ ਪਾਈਆਂ ਗਈਆਂ ,ਟੱਪੇ ਗਾਏ ਗਏ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ । ਸਕੂਲ ਦੇ ਬੱਚਿਆ ਅਤੇ ਸਟਾਫ ਨੇ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ ਅਤੇ ਪੀਂਘਾ ਝੂਟੀਆਂ ।
ਪਿੰਸੀਪਲ ਰਣਜੀਤ ਸਿੰਘ ਜੀ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸਦੇ ਹੋਏ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦਾ ਸੰਦੇਸ਼ ਦਿੱਤਾ । ਇਸ ਮੋਕੇ ਧਰਮਪਾਲਸਿੰਘ , ਫਤਿਹ ਸਿੰਘ, ਜਸਵੰਤ ਸਿੰਘ , ਗੁਰਵੀਰ ਕੌਰ , ਪੂਰਨਿਮਾ ਸ਼ਾਹੀ , ਗੁਰਜਿੰਦਰਪਾਲ ਕੌਰ , ਜਸਦੀਪ ਕੌਰ ,ਸਾਇੰਸ ਮ੍ਰਿਸਟੈਸ ਕੁਲਵੰਤ ਕੌਰ , ਪਰਵਿੰਦਰ ਕੌਰ, ਮਨਜੀਤ ਕੌਰ, ਵਿਜੈ ਸ਼ਰਮਾਂ, ਗੁਰੂਪ੍ਰੀਤ ਕੌਰ , ਕਿਰਨਾਦੇਵੀ ਅਤੇ ਭੁਪਿੰਦਰਜੀਤ ਕੌਰ ਮੌਜੂਦ ਸਨ ।