ਅੰਮ੍ਰਿਤਸਰ 'ਚ ਕਾਹਲੋਂ ਦੇ ਘਰ ਦਰਜਨ ਤੋਂ ਵੱਧ ਅਕਾਲੀ ਨੇਤਾਵਾਂ ਕੀਤੀ ਵੱਖਰੀ ਮੀਟਿੰਗ -ਸੁਖਬੀਰ ਦੇ ਮੁਕਾਬਲੇ ਰਣਨੀਤੀ ਬਣਾਏ ਜਾਣ ਦੀ ਚਰਚਾ
ਅੰਮ੍ਰਿਤਸਰ, 8 ਅਗਸਤ 2022 - ਅਕਾਲੀ MLA ਮਨਪ੍ਰੀਤ ਇਆਲੀ ਦੇ ਬਾਗੀ ਸੁਰ ਕਾਇਮ ਹਨ। ਉਹਨਾਂ ਵੱਲੋਂ ਅੱਜ ਅੰਮ੍ਰਿਤਸਰ 'ਚ ਕਾਹਲੋਂ ਦੇ ਘਰ ਦਰਜਨ ਤੋਂ ਵੱਧ ਅਕਾਲੀ ਨੇਤਾਵਾਂ ਨਾਲ ਵੱਖਰੀ ਮੀਟਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮਨਪ੍ਰੀਤ ਇਯਾਲੀ ਵੱਲੋਂ ਰਾਸ਼ਟਰਪਤੀ ਦੀਆਂ ਚੋਣਾਂ 'ਚ ਵੀ ਆਪਣੀ ਪਾਰਟੀ ਦੇ ਉਲਟ ਜਾ ਕੇ ਚੋਣਾਂ 'ਚ ਹਿੱਸਾ ਨਹੀਂ ਲਿਆ ਗਿਆ ਸੀ, ਜਦੋਂ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਵੱਲੋਂ ਬੀਜੇਪੀ ਉਮੀਦਵਾਰ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਕੁੱਝ ਦਿਨਾਂ ਬਾਅਦ ਮਨਪ੍ਰੀਤ ਇਯਾਲੀ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਫੇਰ ਕਿਹਾ ਗਿਆ ਸੀ ਕਿ ਉਹ ਆਪਣੇ ਪਹਿਲੇ ਵਾਲੇ ਸਟੈਂਡ 'ਤੇ ਕਾਇਮ ਹਨ।
ਇਸ ਮੌਕੇ ਮਨਪ੍ਰੀਤ ਇਆਲੀ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਜਗਮੀਤ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ, ਰਵੀ ਕਰਨ ਸਿੰਘ ਕਾਹਲੋ, ਭਾਈ ਮਨਜੀਤ ਸਿੰਘ, ਅਮਰਪਾਲ ਸਿੰਘ ਬੋਨੀ, ਸੰਤਾ ਸਿੰਘ ਉਮੈਦਪੁਰੀ, ਇੰਦਰਇਕਬਾਲ ਸਿੰਘ ਅਟਵਾਲ, ਕਰਨੈਲ ਸਿੰਘ ਪੰਜੋਲੀ, ਜਗਜੀਤ ਸਿੰਘ ਕੋਹਲੀ ਮੌਜੂਦ ਸਨ।
ਕਿਹਾ ਜਾ ਰਿਹਾ ਹੈ ਕੇ ਆਉਣ ਵਾਲੇ ਸਮੇਂ ‘ਚ ਸੀਨੀਅਰ ਆਗੂਆਂ, ਸਿੱਖ ਬੁੱਧੀਜੀਵੀ ਅਤੇ ਪੰਥ ਹਿਤੈਸ਼ੀਆਂ ਦਾ ਇੱਕ ਵੱਡਾ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇਗਾ।