ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵਾਂ ਬਰਾਂਚਾ ਵੱਲੋਂ ਵੰਡੇ ਗਏ ਜੂਟ ਅਤੇ ਕੱਪੜੇ ਦੇ ਬਣੇ ਹੋਏ ਥੈਲੇ
ਦੀਪਕ ਗਰਗ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ 09 ਅਗਸਤ 2022 - ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਉਦੇਸ਼ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵਾਂ ਬਰਾਂਚਾ ਵੱਲੋਂ ਸਥਾਨਕ ਢੋਡਾ ਚੌਂਕ ਵਿਖੇ ਸੂਬਾ ਸਰਪ੍ਰਸਤ ਜੈਪਾਲ ਗਰਗ ਅਤੇ ਪ੍ਰਧਾਨ ਟੀ.ਆਰ. ਅਰੋੜਾ ਦੀ ਅਗਵਾਈ ਹੇਠ ਜੂਟ ਅਤੇ ਕੱਪੜੇ ਦੇ ਬਣੇ ਹੋਏ ਥੈਲੇ ਵੰਡੇ ਗਏ, ਜਿਸਦੀ ਸ਼ੁਰੂਆਤ ਪ੍ਰਸਿੱਧ ਸਮਾਜਸੇਵੀ ਅਤੇ ਬਾਬਾ ਮਿਲਕ ਦੇ ਡਾਇਰੈਕਟਰ ਨਰਿੰਦਰ ਬੈੜ੍ਹ ਵੱਲੋਂ ਕੀਤੀ ਗਈ। ਇਸ ਦੌਰਾਨ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਾਣੀ ਦੀ ਬੱਚਤ ਕਰਨ ਲਈ ਪੰਫਲੇਟ ਵੀ ਵੰਡੇ ਗਏ। ਇਸ ਮੌਕੇ ਸਮਾਜਸੇਵੀ ਨਰਿੰਦਰ ਬੈੜ੍ਹ, ਸੂਬਾ ਸਰਪ੍ਰਸਤ ਜੈਪਾਲ ਗਰਗ ਅਤੇ ਪ੍ਰਧਾਨ ਟੀ.ਆਰ. ਅਰੋੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸਮਾਜਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯਤਨ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਅਜਿਹੀ ਹਰ ਤਰ੍ਹਾਂ ਦੀ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਜਾਰ ਖ੍ਰੀਦਦਾਰੀ ਕਰਨ ਜਾਣ ਲੱਗਿਆਂ ਕੱਪੜੇ ਜਾਂ ਜੂਟ ਦਾ ਬਣਿਆ ਹੋਇਆ ਥੈਲਾ ਨਾਲ ਲਿਜਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੰਸਥਾ ਵੱਲੋਂ ਸਥਾਨਕ ਡਾ.ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 250 ਦੇ ਕਰੀਬ ਪੌਦੇ ਵੀ ਲਗਾਏ ਗਏ ਅਤੇ ਉਨ੍ਹਾਂ ਦੀ ਸੰਭਾਲ ਦਾ ਜੁੰਮਾ ਵੀ ਚੁੱਕਿਆ ਹੈ। ਇਸ ਮੌਕੇ ਹਰਸ਼ ਅਰੋੜਾ, ਲਲਿਤ ਬਜਾਜ, ਵਰਿੰਦਰ ਕਟਾਰੀਆ, ਡਾ.ਦੇਵ ਰਾਜ, ਡਾ.ਗਗਨ ਅਰੋੜਾ, ਅਸ਼ੋਕ ਚਾਵਲਾ, ਜਤਿੰਦਰ ਚਾਵਲਾ, ਹਰੀਸ਼ ਬਤਰਾ, ਦਿਨੇਸ਼ ਮਿੱਤਲ, ਰਜੀਵ ਸ਼ਰਮਾਂ, ਵਿਜੇ ਧਿੰਗੜਾ, ਨਰੇਸ਼ ਗੋਇਲ, ਓਮ ਪ੍ਰਕਾਸ਼ ਗੁਪਤਾ, ਵਿਪਨ ਬਿੱਟੂ, ਰਾਮਕ੍ਰਿਸ਼ਨ ਅਤੇ ਅਮਿਤ ਕੁਮਾਰ ਆਦਿ ਵੀ ਹਾਜ਼ਰ ਸਨ।