ਜ਼ੋਨ ਸੜੋਆ ਸਕੂਲ ਟੂਰਨਾਮੈਂਟ ਸਾਲ 2022- 23 ਸਬੰਧੀ ਮੀਟਿੰਗ ਬਛੌੜੀ ਵਿਖੇ 11 ਅਗਸਤ ਨੂੰ
ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ, 09 ਅਗਸਤ 2022
ਜੋਨ ਸੜੋਆ ਅਧੀਨ ਆਉਂਦੇ ਸਮੂਹ ਮਿਡਲ , ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ( ਸਰਕਾਰੀ / ਪ੍ਰਾਈਵੇਟ/ ਏਡਿਡ) ਦੀ ਖੇਡ ਪ੍ਰਬੰਧਾਂ ਸੰਬੰਧੀ ਮੀਟਿੰਗ ਮਿਤੀ 11 ਅਗਸਤ ਨੂੰ ਸਮਾਂ 11. 30 ਸਵੇਰ ਸ ਸ ਸ ਸ ਬਛੌੜੀ ਵਿਖੇ ਹੋਵੇਗੀ। ਇਹ ਜਾਣਕਾਰੀ ਦਿੰਦੇ ਹੋਏ ਜ਼ੋਨਲ ਪ੍ਰਧਾਨ/ ਪ੍ਰਿੰਸੀਪਲ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਲੜਕੇ ਲੜਕੀਆਂ ਦੇ ਅੰਡਰ 14/17/19 ਵਰਗਾਂ ਦੇ ਵੱਖ ਵੱਖ ਖੇਡਾਂ ਦੇ ਮੈਚ ਅਤੇ ਅਥਲੈਟਿਕਸ ਮੁਕਾਬਲੇ ਹੋਣਗੇ।
ਇਹਨਾਂ ਮੁਕਾਬਲਿਆਂ ਦੇ ਪ੍ਰਬੰਧ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਖੇਡਾਂ ਨਾਲ ਸੰਬੰਧਿਤ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀ ਸ਼ਾਮਿਲ ਹੋਣਗੇ।