ਨਸ਼ੀਲੇ ਟੀਕਿਆਂ ਸਮੇਤ ਇਕ ਨੌਜਵਾਨ ਕਾਬੂ ਮਾਮਲਾ ਦਰਜ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 10 ਅਗਸਤ 2022 ਥਾਣਾ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਏਐਸਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਪਿੰਡ ਕਟਾਰੀਆ ਤੋਂ ਕੌਲਗੜ੍ਹ ਵਾਇਆ ਬੇਈ ਨੂੰ ਜਾ ਰਹੇ ਸਨ। ਜਦੋਂ ਪੁਲੀਸ ਬੇਈ ਕੋਲ ਜਾਣ ਲੱਗੀ ਤਾਂ ਉਨ੍ਹਾਂ ਨੇ ਸਾਹਮਣੇਤੋਂ ਮੋਟਰਸਾਈਕਲ ’ਤੇ ਇੱਕ ਨੌਜਵਾਨ ਨੂੰ ਆਉਂਦਾ ਦੇਖਿਆ। ਜੋ ਪੁਲਿਸ ਨੂੰ ਦੇਖ ਕੇ ਮੁੜਨ ਲੱਗਾ। ਪੁਲੀਸ ਨੇ ਜਦੋਂ ਉਸ ਨੂੰ ਕਾਬੂ ਕਰਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਨਜਾਇਜ ਸ਼ਰਾਬ ਸਮੇਤ ਦੋਸ਼ੀ ਕਾਬੂ
ਨਵਾਂਸ਼ਹਿਰ 10 ਅਗਸਤ 2022 ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਦੀ ਪੁਲਸ ਨੇ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏਐਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਟੀ-ਪੁਆਇੰਟ ਹਸਨਪੁਰ ਕਲਾਂ ਵਿਖੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਹਸਨਪੁਰ ਕਲਾਂ ਦਾ ਰਹਿਣ ਵਾਲਾ ਗੁਰਜੀਤ ਸਿੰਘ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਉਹ ਆਪਣੇ ਪਸ਼ੂਆਂ ਦੇ ਸ਼ੈੱਡ ਵਿੱਚ ਰੱਖ ਕੇ ਠੇਕੇ ਦੀ ਸ਼ਰਾਬ ਵੇਚਣ ਲਈ ਗਾਹਕ ਦੀ ਉਡੀਕ ਕਰ ਰਿਹਾ ਹੈ। ਉਹ ਤੁਰੰਤ ਉਪਰੋਕਤ ਸਥਾਨ 'ਤੇ ਪੁੱਜੇ ਅਤੇ ਉਕਤ ਵਿਅਕਤੀ ਕੋਲੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ | ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।