ਸੀ.ਆਈ.ਏ. ਸਟਾਫ਼ ਵੱਲੋਂ ਵੱਖ ਵੱਖ ਮੁਕੱਦਮਿਆਂ ਵਿਚ ਫਰਾਰ ਮੁਲਜ਼ਮ ਗ੍ਰਿਫ਼ਤਾਰ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 10 ਅਗਸਤ 2022 -ਅਵਨੀਤ ਕੌਰ ਸਿੱਧੂ ਸੀਨੀਅਰ ਕਪਤਾਨ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੋਰਾਂ ਅਤੇ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਮੁਕੱਦਮਿਆਂ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਗਦੀਸ ਬਿਸ਼ਨੋਈ ਪੀ.ਪੀ.ਐਸ ਕਪਤਾਨ ਪੁਲਿਸ (ਇਨਵੰਸਟੀਗੇਸਨ ) ਮਾਲੇਰਕੋਟਲਾ, ਬਲਜਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇਨਵੈਸਟੀਗੇਸਨ) ਮਾਲੇਰਕੋਟਲਾ ਦੀ ਨਿਗਰਾਨੀ ਤਹਿਤ ਮੁਕੱਦਮਾ ਨੰਬਰ 173 ਮਿਤੀ 25, 07, 22 ਅ/ਧ 457, 38), 411 ਥਾਣਾ ਸਿਟੀ-2 ਮਾਲੇਰਕੋਟਲਾ ਦੀ ਮਿਸਲ ਮੁਕੱਦਮਾ ਤਫਤੀਸ ਲਈ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਇੰਚਾਰਜ ਸੀ.ਆਈ.ਏ ਸਟਾਫ ਮਾਹੋਰਾਣਾ ਨੂੰ ਸੋਂਪੀ ਗਈ ਸੀ। ਜਿੰਨਾ ਦੁਆਰਾ ਖਿਆਮ ਉਰਫ ਜੰਮੀ ਪੁੱਤਰ ਮੁਹੰਮਦ ਯਾਸੀਨ ਵਾਸੀ ਇਨ ਸਾਇਡ ਸੁਨਾਮੀ ਗੇਟ ਮੁਹੱਲਾ ਨਿਆਈ ਵਾਲਾ ਮਾਲੇਰਕੋਟਲਾ, ਰਹਿਮਾਨ ਉਰਫ ਕਾਂਗੜ ਪੁੱਤਰ ਅਬਦੁਲ ਰੋਸ਼ਨ ਵਾਸੀ ਇਕਬਾਲ ਕਲੋਨੀ ਬੱਸ ਅੱਡਾ ਦੀ ਬੈਕ ਸਾਇਡ ਮਾਲੇਰਕੋਟਲਾ, ਮੁਹੰਮਦ ਵਾਹੀਦ ਉਰਫ ਬੱਬੂ ਵਾਲਾ ਪੁੱਤਰ ਮੁਹੰਮਦ ਅਨਵਰ ਉਰਫ ਬੱਬੂ ਵਾਸੀ ਕੱਚਾ ਕੋਟ ਨੇੜ ਦਿਲੀ ਗੋਟ ਚੌਕ ਚਤਰੇ ਵਾਲੀ ਗਲੀ ਮਾਲੇਰਕੋਟਲਾ, ਇਮਰਾਨ ਉਰਫ ਘਦਾ ਪੁੱਤਰ ਅਬਦੁਲ ਰੋਸਨ ਵਾਸੀ ਇਕਬਾਲ ਕਲੋਨੀ ਬੱਸ ਅੱਡਾਂ ਦੀ ਬੈਕ ਸਾਇਡ ਮਲੇਰਕੋਟਲਾ ਗ੍ਰਿਫਤਾਰ ਕਰਕੇ ਚੋਰੀ ਸੁਦਾ 1,05,000 ਰੁਪਏ ਬਰਾਮਦ ਕਰਵਾਏ ਗਏ ਹਨ।
ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।