ਸੁਰੱਖਿਆ ਦਾ ਕਰਨ ਦੱਸ ਕੇ ਮੁੱਖ ਮੰਤਰੀ ਦੇ ਹਵਾਈ ਸਫ਼ਰ ਦੇ ਖਰਚੇ ਅਤੇ ਇਸ ਨਾਲ ਸਬੰਧਿਤ ਸਵਾਲਾਂ ਦੇ ਨਹੀਂ ਦਿੱਤੇ RTI 'ਚ
ਚੰਡੀਗੜ੍ਹ, 10 ਅਗਸਤ , 2022 : ਮੁੱਖ ਮੰਤਰੀ ਭਗਵੰਤ ਮਾਨ ਦੇ ਪਿਛਲੇ ਮਹੀਨਿਆਂ ਦੇ ਹੈਲੀਕਾਪਟਰ ਤੇ ਹੋਰ ਹਵਾਈ ਸਫ਼ਰ ਦੇ ਖਰਚੇ ਅਤੇ ਇਸ ਨਾਲ ਜੁੜੇ ਕੁਝ ਹੋਰ ਸਵਾਲਾਂ ਸਬੰਧੀ ਪਾਈ RTI ਦੇ ਜਵਾਬ ਸਰਕਾਰ ਵੱਲੋਂ ਨਹੀਂ ਦਿੱਤੇ ਗਏ । RTI activist ਮਾਣਿਕ ਗੋਯਲ ਵੱਲੋਂ ਪੁੱਛੇ ਗਏ ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਸ਼ਹਿਰ ਹਵਾਬਾਜ਼ੀ ਮਹਿਕਮੇ ਨੇ ਕਿਹਾ ਕਿ ਸੁਰੱਖਿਆ ਨੂੰ ਮੁੱਖ ਰੱਖ ਕੇ ਇਹ ਜਵਾਬ ਨਹੀਂ ਦਿੱਤੇ ਜਾ ਸਕਦੇ .ਇਸ ਵਿੱਚ 11 ਮਾਰਚ 2022 ਤੋਂ ਲੈਕੇ 20 ਜੂਨ , 2022 ਦੇ ਖਰਚੇ ਦਾ ਹਿਸਾਬ ਕਿਤਾਬ ਮੰਗਿਆ ਗਿਆ ਸੀ ।