ਸਵ : ਸੁਰਜੀਤ ਸਿੰਘ ਕੰਧਾਰੀ
ਭੈਣ ਕੋਲੋ ਵੀਰ ਵੇ ਬੰਨਾ ਲੈ ਰੱਖੜੀ, ਸੁਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਹਰ ਤਿਉਹਾਰ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਜੁੜਿਆ ਹੈ। ਰੱਖੜੀ ਦਾ ਤਿਉਹਾਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨਦੀਆਂ ਹਨ ਅਤੇ ਜਿਨ੍ਹਾਂ ਵੀਰਾਂ ਦੀਆਂ ਭੈਣਾਂ ਨਹੀ ਹੁੰਦੀਆਂ ਉਹ ਅਪਣੀ ਮੂੰਹ ਬੋਲੀ ਭੈਣ ਤੋ ਰੱਖੜੀ ਬਨਾਉਂਦੇ ਹਨ ਅਤੇ ਵੀਰ ਪ੍ਰਣ ਕਰਦੇ ਹਨ ਕਿ ਉਹ ਅਪਣੀ ਭੈਣ ਨੂੰ ਹਰੇਕ ਮੁਸੀਬਤ ਤੋ ਬਚਾਉਣਗੇ ਅਤੇ ਉਨ੍ਹਾਂ ਦੀ ਰਖਵਾਲੀ ਕਰਨਗੇ। ਰੱਖੜੀ ਨੂੰ ਰਾਖਾ ਦਾ ਤਿਉਹਾਰ ਵੀ ਇਸੇ ਕਰਕੇ ਹੀ ਕਹਿੰਦੇ ਹਨ।
ਇਸ ਤਿਉਹਾਰ ਨਾਲ ਇੱਕ ਘਟਨਾਂ ਵੀ ਜੁੜੀ ਹੈ ਕਹਿੰਦੇ ਹਨ ਕਿ ਇੱਕ ਵਾਰ ਗੁਜਰਾਤ ਦੇ ਸ਼ਾਸ਼ਕ ਦੇ ਮੇਵਾੜ ਤੇ ਹਮਲਾ ਕਰ ਦਿੱਤਾ। ਮੇਵਾੜ ਦੀ ਰਾਣੀ ਨੇ ਉਦਾਸ ਹੋ ਕੇ ਅਪਣੇ ਘਰ ਦੀ ਰਖਵਾਲੀ ਲਈ ਮੁਗਲ ਬਾਦਸ਼ਾਹ ਹਮਾਯੂੰ ਨੂੰ ਰੱਖੜੀ ਭੇਜੀ। ਹਮਾਯੂੰ ਰੱਖੜੀ ਵੇਖਦੇ ਹੀ ਮੇਵਾੜ ਵੱਲ ਚੱਲ ਪਿਆ ਅਤੇ ਗੁਜਰਾਤ ਦੇ ਸ਼ਾਸ਼ਕ ਨੂੰ ਹਰਾ ਕੇ ਰੱਖੜੀ ਦੀ ਲਾਜ ਰੱਖੀ। ਉਦੋਂ ਤੋ ਹੀ ਇਹ ਰੱਖੜੀ ਦਾ ਤਿਉਹਾਰ ਭਾਰਤ ਵਿੱਚ ਮਨਾਇਆ ਜਾਣ ਲੱਗ ਪਿਆ। ਜਿਨ੍ਹਾਂ ਭੈਣਾਂ ਦੇ ਵੀਰ ਦੂਰ ਦੁਰਾਡੇ ਬੈਠੇ ਹਨ, ਭੈਣਾਂ ਉਨ੍ਹਾਂ ਨੂੰ ਡਾਕ ਰਾਹੀਂ ਰੱਖੜੀ ਭੇਜਦੀਆਂ ਹਨ। ਪਰ ਅਜੋਕੇ ਸਮੇਂ ਵਿੱਚ ਇਸ ਤਿਉਹਾਰ ਦੇ ਅਰਥ ਬਦਲਦੇ ਜਾ ਰਹੇ ਹਨ ਅਤੇ ਮੋਹ ਪਿਆਰ ਘਟਦਾ ਜਾ ਰਿਹਾ ਹੈ। ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਭੈਣਾਂ ਅਪਣੈ ਭਰਾਵਾਂ ਤੋ ਮਹਿੰਗੀ ਸੌਗਾਤ ਦੀ ਮੰਗ ਕਰਦੀਆਂ ਹਨ ਅਤੇ ਜੇ ਕਿਸੇ ਕਾਰਨ ਕਰਕੇ ਭਰਾ ਭੈਣ ਨੂੰ ਹਲਕੀ ਸੌਗਾਤ ਦੇ ਦੇਵੇ ਜਾਂ ਕੁਝ ਲੈ ਕੇ ਨਹੀਂ ਦਿੰਦਾ ਤਾਂ ਭੈਣਾਂ ਨਿਰਾਸ਼ ਹੋ ਜਾਂਦੀਆਂ ਹਨ ਅਤੇ ਹੌਲੀ ਹੌਲੀ ਕੁਝ ਸਾਲਾਂ ਵਿੱਚ ਹੀ ਰੱਖੜੀ ਭੇਜਣੀ ਹੀ ਬੰਦ ਕਰ ਦਿੰਦੀਆਂ ਹਨ। ਜੋ ਭਰਾ ਅਮੀਰ ਹਨ ਕੇਵਲ ਉਨ੍ਹਾਂ ਨੂੰ ਹੀ ਰੱਖੜੀ ਭੇਜਦੀਆਂ ਹਨ।
ਸਾਨੂੰ ਇਸ ਤਿਉਹਾਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਭੈਣ ਅਤੇ ਭਰਾ ਦੇ ਸੱਚੇ ਪਿਆਰ ਦਾ ਤਿਉਹਾਰ ਹੈ ਅਤੇ ਸਾਰੇ ਇਸਨੂੰ ਪਿਆਰ ਨਾਲ ਮਨਾਉਣ। ਕਈ ਭੈਣਾਂ ਨੂੰ ਤਾਂ ਇਸ ਤਿਉਹਾਰ ਦਾ ਚਾਅ ਹੁੰਦਾ ਹੈ ਅਤੇ ਉਹ ਕਿਸੇ ਕਵੀ ਦੀ ਇਹ ਤੁਕ ਅਕਸਰ ਹੀ ਗੁਣਗਣਾਉਂਦੀਆਂ ਹਨ।
ਭੈਣ ਕੋਲੋ ਵੀਰ ਵੇ ਬੰਨਾ ਲੈ ਰੱਖੜੀ,
ਸੁਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ