ਗੈਂਗਸਟਰ ਹਰਪ੍ਰੀਤ ਭੁੱਲਰ ਪੁਲਿਸ ਦੀ ਹਿਰਾਸਤ ਵਿਚ !
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 11 ਅਗਸਤ 2022- ਪੁਲਿਸ ਵਲੋਂ ਗੈਂਗਸਟਰ ਹਰਪ੍ਰੀਤ ਭੁੱਲਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ।
ਨਿਊਜ਼ 18 ਦੇ ਹਵਾਲੇ ਅਨੁਸਾਰ ਹਰਪ੍ਰੀਤ ਭੁੱਲਰ ਆਪਣੇ ਦੋ ਸਾਥੀਆਂ ਨਾਲ ਜੀਰਕਪੁਰ ਵਿਖੇ ਰਹਿ ਰਿਹਾ ਸੀ।
ਦੋਨੋਂ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਭੁੱਲਰ ਸਰਹੱਦ ਤੋਂ ਹਥਿਆਰ ਮੰਗਵਾਕੇ ਸਪਲਾਈ ਕਰਦਾ ਸੀ। ਪੁਲਿਸ ਵਲੋਂ ਹਰਪ੍ਰੀਤ ਭੁੱਲਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।