ਰਾਜ ਸਭਾ ਐੱਮ.ਪੀ. ਸੰਜੀਵ ਅਰੋੜਾ ਸਮਾਜਕ ਵਿਕਾਸ ਲਈ ਦਾਨ ਕਰਨਗੇ ਆਪਣੀ ਤਨਖ਼ਾਹ
ਸੰਤ ਸੀਚੇਵਾਲ ਦੀ ਵਾਤਾਵਰਣ ਮੁਹਿੰਮ ਨੂੰ ਵੀ ਦੇਣਗੇ ਮਜ਼ਬੂਤੀ
ਚੰਡੀਗੜ੍ਹ,11 ਅਗਸਤ,2022: ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਲਾਨ ਕੀਤਾ ਹੈ ਕਿ ਉਹ ਵੱਖ ਵੱਖ ਲੋਕ ਭਲਾਈ ਦੇ ਕੰਮਾਂ 'ਚ ਯੋਗਦਾਨ ਲਈ ਅਪਣਾ ਵੇਤਨ ਦਾਨ ਸਰੂਪ ਦੇਣਗੇ।
ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿਚ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਸ਼ੁਰੂ ਦੇ ਤਿੰਨ ਮਹੀਨਿਆਂ ਦੇ ਉਹ ਆਪਣੇ ਵੇਤਨ ਨੂੰ ਏਕ ਉਂਕਾਰ ਚੈਰੀਟੇਬਲ ਟਰੱਸਟ ਨੂੰ ਸਮਰਪਿਤ ਕਰਨਗੇ ਜੋ ਕਿ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ, ਫਲ, ਫੁੱਲ, ਮੈਡੀਸਨਲ ਬੂਟੇ ਲਗਾਉਣ, ਪਿੰਡਾਂ ਅਤੇ ਕਸਬਿਆਂ ਨੂੰ ਸਾਫ਼ ਬਣਾਉਣ ਦੇ ਲਈ ਅੰਡਰਗਰਾਊਂਡ ਸੀਵਰੇਜ ਸਿਸਟਮ ਨੂੰ ਬਣਾਉਣ ਵਰਗੇ ਕੰਮਾਂ ‘ਚ ਲਗ ਸਕੇ ਅਤੇ ਸਥਾਨਕ ਪਿੰਡਾਂ ਅਤੇ ਸ਼ਹਿਰਾਂ ਨੂੰ ਪ੍ਰਦੂਸ਼ਣ ਮੁਕਤ ਕਰ ਖੇਤੀ ਨੂੰ ਵਾਧਾ ਦਿੱਤਾ ਜਾ ਸਕੇ। ਇਸੇ ਦੇ ਨਾਲ ਉਨ੍ਹਾਂ ਦਾ ਯਤਨ ਟਰੀਟਮੈਂਟ ਕੀਤੇ ਹੋਏ ਸੀਵਰੇਜ ਪਾਣੀ ਨੂੰ ਅੰਜਾਮ ਦੇਣਾ ਅਤੇ ਸਕੂਲਾਂ ਤੇ ਕਾਲਜਾਂ ਦੀ ਸਥਾਪਨਾ ਕਰ ਵਿਦਿਆਰਥੀਆਂ ਵਿਚ ਉਚੇਰੇ ਪੱਧਰ ਦੀ ਸਿੱਖਿਆ ਦਾ ਪ੍ਰਸਾਰ ਕਰਨਾ ਹੈ।
ਏਕ ਉਂਕਾਰ ਚੈਰੀਟੇਬਲ ਦਾ ਸੰਚਾਲਨ ਮੰਨੇ ਪ੍ਰਮੰਨੇ ਵਾਤਾਵਰਣ-ਪ੍ਰੇਮੀ ਅਤੇ ਈਕੋ ਬਾਬਾ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਕਰ ਰਹੇ ਹਨ ਜੋ ਕਿ ਆਪ ਇਕ ਰਾਜ ਸਭਾ ਮੈਂਬਰ ਹਨ ।
ਇਸ ਐਲਾਨ ਦੇ ਨਾਲ ਅਰੋੜਾ ਨੇ ਸਮਾਜਕ ਯੋਗਦਾਨ ਵਿਚ ਵਧਿਆ ਮਿਸਾਲ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਭੱਜੀ ਨੇ ਵੀ ਕਿਸਾਨਾਂ ਦੀ ਬੇਟੀਆਂ ਦੇ ਲਈ ਸਿੱਖਿਆ ਤੇ ਭਲਾਈ ਲਈ ਆਪਣਾ ਵੇਤਨ ਦੇਣ ਦਾ ਐਲਾਨ ਕੀਤਾ ਸੀ।
ਅਰੋੜਾ ਦਾ ਰਾਜ ਸਭਾ ਮੈਂਬਰ ਦੇ ਰੂਪ ਵਿਚ ਕਾਰਜਕਾਲ 10 ਅਪ੍ਰੈਲ 2022 ਤੋਂ ਸ਼ੁਰੂ ਹੋਇਆ ਸੀ। ਉਹ ਆਪਣੇ ਮਾਪਿਆਂ ਦੇ ਨਾਂਅ ਤੇ ਚੱਲ ਰਹੇ ਟਰੱਸਟ – ਕ੍ਰਿਸ਼ਨ ਪ੍ਰਾਣ ਬ੍ਰੈੱਸਟ ਕੈਂਸਰ ਚੈਰੀਟੇਬਲ ਟਰੱਸਟ ਦੇ ਰਾਹੀਂ ਲਗਭਗ 170 ਕੈਂਸਰ ਰੋਗੀਆਂ ਦਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਨੇ ਇਸ ਮੌਕੇ ਤੇ ਕਿਹਾ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਅਪਣਾ ਮਾਣ ਸਮਝਦੇ ਹਨ ਕਿ ਰਾਸ਼ਟਰ ਦੀ ਬਿਹਤਰੀ ਵਿਚ ਅਪਣਾ ਯੋਗਦਾਨ ਦੇਵਾਂ।