ਜੰਗਲਾਤ ਵਿਭਾਗ ਦੇ 75 ਬੂਟੇ ਵੱਢੇ ਜਾਣ ਦਾ ਮਾਮਲਾ ਆਇਆ ਸਾਮਣੇ, ਮੌਕੇ ਦੇ ਪਹੁੰਚੇ ਅਧਿਕਾਰੀਆਂ ਨੇ ਸ਼ੁਰੂ ਕੀਤੀ ਕਾਰਵਾਈ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 13 ਅਗਸਤ 2022 - ਜਿਥੇ ਪੰਜਾਬ ਸਰਕਾਰ ਵਲੋਂ ਜੰਗਲ ਹੇਠਾ ਰਕਬਾ ਵਧਾਉਣ ਵਾਸਤੇ ਮੁਫ਼ਤ ਬੂਟੇ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਰੁੱਖ ਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਉਧਰ ਦੂਸਰੇ ਪਾਸੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਟੋਵਾ ਚ ਨਹਿਰ ਦੇ ਕਿਨਾਰੇ ਪੈਦੇ ਜੰਗਲਾਤ ਵਿਭਾਗ ਦੇ ਕਰੀਬ 75 ਬੂਟੇ ( ਰੁੱਖ ) ਵੱਢ ਲਏ ਜਿੰਨਾ ਚੋ ਵਧੇਰੇ ਬੂਟੇ ਕੀਮਤੀ ਖੇਰ ਦੇ ਬੂਟੇ ਹਨ |ਉੱਥੇ ਹੀ ਇਸ ਮਾਮਲੇ ਚ ਪਹਿਲਾ ਤਾ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਮਾਮਲਾ ਮੀਡਿਆ ਚ ਆਉਣ ਤੋਂ ਬਾਅਦ ਮੌਕੇ ਤੇ ਜੰਗਲਾਤ ਵਿਭਾਗ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁਚ ਕਾਰਵਾਈ ਕਰਨ ਦੀ ਗੱਲ ਆਖ ਰਹੇ ਹਨ |
ਜਿਲਾ ਗੁਰਦਾਸਪੁਰ ਦੇ ਪਿੰਡ ਭਟੋਵਾ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਵਲੋਂ ਕਰੀਬ 15 ਦਿਨਾਂ ਤੋਂ ਜੰਗਲਾਤ ਵਿਭਾਗ ਦੇ ਸਰਕਾਰੀ ਬੂਟੇ ਵੱਢੇ ਜਾ ਰਹੇ ਸੀ ਅਤੇ ਜਿਸ ਦੀ ਸ਼ਿਕਾਇਤ ਵੀ ਵਾਤਾਵਰਨ ਪਰੇਮੀ ਅਤੇ ਸਥਾਨਿਕ ਲੋਕਾਂ ਵਲੋਂ ਜੰਗਲਾਤ ਵਿਭਾਗ ਨੂੰ ਕੀਤੀ ਗਈ ਲੇਕਿਨ ਇਸ ਮਾਮਲੇ ਤੇ ਜੰਗਲਾਤ ਵਿਭਾਗ ਮਹਿਜ਼ ਖਾਨਾਪੂਰਤੀ ਹੀ ਕਰ ਰਿਹਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਅਤੇ ਸਮਾਜਸੇਵੀ ਦਲਬੀਰ ਸਿੰਘ ਨੇ ਦੱਸਿਆ ਕੇ ਪਿਛਲੇ ਕਈ ਦਿਨਾਂ ਤੋਂ ਇਸ ਨਹਿਰੀ ਵਿਭਾਗ ਦੀ ਜਮੀਨ ਚ ਸੁਰਿੰਦਰ ਕੁਮਾਰ ਬੂਟੇ ਵੱਢ ਰਿਹਾ ਹੈ ਜਦਕਿ ਸੁਰਿੰਦਰ ਇਹ ਦਾਅਵਾ ਕਰ ਰਿਹਾ ਹੈ ਕਿ ਬੂਟੇ ਉਸਦੀ ਖੁਦ ਦੀ ਮਾਲਕੀ ਜਮੀਨ ਚ ਹਨ।ਲੇਕਿਨ ਬੂਟੇ ਅਤੇ ਰੁੱਖਾਂ ਤੇ ਜੰਗਲਾਤ ਵਿਭਾਗ ਦੇ ਨੰਬਰ ਵੀ ਲੱਗੇ ਹੋਏ ਸਨ ਫਿਰ ਵੀ ਉਸਨੇ ਬੇਖੌਫ ਹੋ ਕੇ ਜੰਗਲਾਤ ਵਿਭਾਗ ਦੇ ਲੱਖਾਂ ਰੁਪਏ ਦੇ ਰੁੱਖ ਵੱਢ ਲਏ ਪਰ ਵਿਭਾਗ ਅਤੇ ਪੁਲਿਸ ਨੇ ਸਿਕਾਇਤ ਕਰਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਹੋਈ |
ਉਧਰ ਇਸ ਸੰਬੰਧੀ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਗਾਰਡ ਅਤੇ ਰੇਂਜ ਅਫ਼ਸਰ ਇਸ ਮਾਮਲੇ ਤੇ ਆਪਣੀ ਜੁਮੇਵਾਰੀ ਇੱਕ ਦੂਸਰੇ ਉਤੇ ਸੁੱਟਦੇ ਨਜਰ ਆਏ ਜਦਕਿ ਦੋਵਾਂ ਖੁੱਦ ਇਹ ਮੰਨ ਰਹੇ ਹਨ ਕਿ ਉਕਤ ਵਿਅਕਤੀ ਕੁਝ ਦਿਨਾਂ ਤੋਂ ਜੰਗਲਾਤ ਵਿਭਾਗ ਦੀ ਲੱਕੜ ਸ਼ਰ੍ਹੇਆਮ ਵੱਢ ਰਿਹਾ ਸੀ। ਉਹਨਾਂ ਦੱਸਿਆ ਕਿ ਆਲਾ ਅਧਿਕਾਰੀਆਂ ਅਤੇ ਵਿਭਾਗ ਨੂੰ ਇਸ ਬਾਬਤ ਸੂਚਨਾ ਦਿਤੀ ਗਈ ਹੈ ਅਤੇ ਪੁਲਿਸ ਨੂੰ ਇਸ ਮਾਮਲੇ ਤੇ ਕਾਰਵਾਈ ਕਰਨ ਲਈ ਲਿਖਤ ਸ਼ਿਕਾਇਤ ਵੀ ਦਿਤੀ ਗਈ ਹੈ ।ਉਹਨਾਂ ਦੱਸਿਆ ਕਿ ਮੌਕੇ ਤੋਂ ਵੱਢੇ ਹੋਏ ਰੁੱਖ ਕਬਜ਼ੇ ਵਿੱਚ ਲੈ ਲਏ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਕਾਰੀ ਨੇ ਕਿਹਾ ਕਿ ਉਹਨਾਂ ਨੂੰ ਜੋ ਜੰਗਲਾਤ ਵਿਭਾਗ ਜਾ ਹੋਰ ਲਿਖਤ ਸ਼ਕਾਇਤ ਦੇ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |