ਕੌਮੀ ਲੋਕ ਅਦਾਲਤ 'ਚ 6 ਸਾਲ ਪੁਰਾਣੇ ਕੇਸ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ
ਜੀ ਐਸ ਪੰਨੂ
ਪਟਿਆਲਾ, 13 ਅਗਸਤ,2022 - ਪਟਿਆਲਾ ਸੈਸ਼ਨ ਡਿਵੀਜ਼ਨ ਵਿਖੇ ਲੱਗੀ ਕੌਮੀ ਲੋਕ ਅਦਾਲਤ ਵਿੱਚ ਗ਼ੈਰ ਰਾਜੀਨਾਮਾ ਯੋਗ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਲਗਾਏ ਗਏ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਅਤੇ ਸ਼ੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਦੱਸਿਆਂ ਕਿ ਕੌਮੀ ਲੋਕ ਅਦਾਲਤ ਦੌਰਾਨ ਅਡੀਸਨਲ ਜ਼ਿਲਾਂ ਅਤੇ ਸੈਸ਼ਨਜ਼ ਜੱਜ ਐਚ ਐਸ ਗਰੇਵਾਲ ਦੇ ਬੈਂਚ ਵੱਲੋਂ ਮੈਸਰਜ਼ ਨਾਭਾ ਪਾਵਰ ਲਿਮਟਿਡ ਬਨਾਮ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਰਮਿਆਨ ਚੱਲ ਰਹੇ 06 ਸਾਲ ਪੁਰਾਣੇ ਕੇਸ ਦਾ ਆਪਸੀ ਸਹਿਮਤੀ ਅਤੇ ਸਮਝੋਤੇ ਰਾਹੀਂ ਨਿਪਟਾਰਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕੁੱਲ 5,30,53,2655 ਰੁਪਏ 'ਚ ਹੋਇਆ ਅਤੇ ਅਵਾਰਡ ਦੀ ਉਕਤ ਰਕਮ ਮੌਕੇ 'ਤੇ ਹੀ ਡਿਕਰੀ ਹੋਲਡਰ ਦੇ ਬੈਂਕ ਖਾਤੇ ਵਿੱਚ ਪੁਆਈ ਗਈ। ਇਸ ਤਰ੍ਹਾਂ ਐਚ ਐਸ ਗਰੇਵਾਲ ਦੇ ਬੈਂਚ ਵਲੋਂ ਪੰਜ ਹੋਰ ਕੇਸਾਂ 'ਚ 17,57,99,304 ਰੁਪਏ ਦੇ ਅਵਾਰਡ ਪਾਸ ਕੀਤੇ ਗਏ ਤੇ ਅਵਾਰਡ ਦੀ ਰਕਮ ਮੌਕੇ 'ਤੇ ਹੀ ਲੈਣਦਾਰ ਦੇ ਬੈਂਕ ਖਾਤਿਆਂ ਵਿੱਚ ਪੁਆਈ ਗਈ।ਇਸ ਤਰ੍ਹਾਂ ਉਨ੍ਹਾਂ ਦੇ ਬੈਂਚ ਵਲੋਂ ਕੁੱਲ 70,63,31,959 ਰੁਪਏ ਦੇ ਅਵਾਰਡ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਪਾਸ ਕੀਤੇ ਗਏ।
ਤਰਸੇਮ ਮੰਗਲਾ ਨੇ ਦੱਸਿਆਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੇ ਮਾਰਗ ਦਰਸ਼ਨ ਹੇਠ ਲੱਗੀ ਇਸ ਕੌਮੀ ਲੋਕ ਅਦਾਲਤ 'ਚ ਅਡੀਸਨਲ ਜ਼ਿਲਾਂ ਅਤੇ ਸੈਸ਼ਨਜ਼ ਜੱਜ ਜਸਪਿੰਦਰ ਸਿੰਘ ਤੇ ਅਡੀਸਨਲ ਜ਼ਿਲ੍ਹਾਂ ਅਤੇ ਸੈਸ਼ਨਜ਼ ਜੱਜ, ਫੈਮਿਲੀ ਕੋਰਟ ਮਿਸ ਦੀਪਿਕਾ ਸਿੰਘ ਦੇ ਬੈਂਚਾਂ ਵਲੋਂ ਪਤੀ ਪਤਨੀ ਦੇ ਪਰਿਵਾਰਿਕ ਝਗੜਿਆਂ ਦਾ ਫੈਸਲਾ ਆਪਸੀ ਸਮਝੌਤੇ ਰਾਂਹੀ ਕੀਤਾਂ ਗਿਆਂ। ਇਸ ਦੌਰਾਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਜੱਜ ਅਰੁਣ ਗੁਪਤਾ ਨੇ ਵੀ ਤਰਸੇਮ ਮੰਗਲਾ ਦੇ ਨਾਲ ਇਸ ਅਦਾਲਤ ਦਾ ਜਾਇਜ਼ਾ ਲਿਆਂ ।